ਇਸਲਾਮਾਬਾਦ ਵਿੱਚ ITF ਜੂਨੀਅਰ ਟੂਰਨਾਮੈਂਟ ਦੌਰਾਨ ਪਾਕਿਸਤਾਨੀ ਖਿਡਾਰਨ ਦੀ ਮੌਤ

Wednesday, Feb 14, 2024 - 05:27 PM (IST)

ਇਸਲਾਮਾਬਾਦ, (ਭਾਸ਼ਾ) ਪਾਕਿਸਤਾਨ ਦੀ ਨਾਬਾਲਗ ਟੈਨਿਸ ਖਿਡਾਰਨ ਜ਼ੈਨਬ ਅਲੀ ਨਕਵੀ ਦੀ ਇੱਥੇ ਆਈ. ਟੀ. ਐਫ. ਜੂਨੀਅਰ ਟੂਰਨਾਮੈਂਟ ਤੋਂ ਪਹਿਲਾਂ ਅਭਿਆਸ ਸੈਸ਼ਨ ਤੋਂ ਬਾਅਦ ਆਪਣੇ ਕਮਰੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਉਸ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਹੈ। ਸਤਾਰਾਂ ਸਾਲਾ ਜ਼ੈਨਬ ਦੀ ਸੋਮਵਾਰ ਦੇਰ ਰਾਤ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਉਸ ਦੇ ਨਾਲ ਉਸ ਦੀ ਦਾਦੀ ਵੀ ਸੀ ਜਿਨ੍ਹਾਂ ਨੇ ਬੇਹੋਸ਼ ਹੋਣ ਤੋਂ ਬਾਅਦ ਮਦਦ ਮੰਗੀ। ਮਾਮਲੇ ਦੀ ਜਾਂਚ ਕਰ ਰਹੇ ਪਾਕਿਸਤਾਨ ਟੈਨਿਸ ਫੈਡਰੇਸ਼ਨ (ਪੀ. ਟੀ. ਐਫ.) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਇਹ ਬਹੁਤ ਦੁਖਦਾਈ ਹੈ ਕਿਉਂਕਿ ਜ਼ੈਨਬ ਮਹਿਲਾ ਸਰਕਟ ਦੀ ਬਹੁਤ ਪ੍ਰਤਿਭਾਸ਼ਾਲੀ ਖਿਡਾਰਨ ਸੀ ਅਤੇ ਆਈ. ਟੀ. ਐਫ. ਜੂਨੀਅਰ ਮੁਕਾਬਲੇ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੀ ਸੀ।"

ਇਹ ਵੀ ਪੜ੍ਹੋ : ਲੀਜੈਂਡਸ ਕ੍ਰਿਕਟ : ਚੌਕੇ-ਛੱਕੇ ਲਾਉਂਦੇ ਨਜ਼ਰ ਆਉਣਗੇ ਯੁਵਰਾਜ ਸਿੰਘ, ਨਿਊਯਾਰਕ ਸਟ੍ਰਾਈਕਰਸ ਨੇ ਬਣਾਇਆ ਕਪਤਾਨ

ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਲਿਆਉਣ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸਨੇ ਕਿਹਾ,  “ਡਾਕਟਰਾਂ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਹੈ ਅਤੇ ਇਸ ਨੂੰ ਮੌਤ ਦਾ ਕੁਦਰਤੀ ਕਾਰਨ ਦੱਸਿਆ ਹੈ,” । ਉਸ ਦੇ ਮਾਤਾ-ਪਿਤਾ ਵੀ ਪੋਸਟਮਾਰਟਮ ਨਹੀਂ ਚਾਹੁੰਦੇ ਸਨ ਅਤੇ ਉਸ ਦੀ ਲਾਸ਼ ਨੂੰ ਕਰਾਚੀ ਵਾਪਸ ਲਿਜਾਣ ਲਈ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ।'' ਪੀ. ਟੀ. ਐਫ. ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, ਡਾਕਟਰਾਂ ਨੂੰ ਸ਼ੱਕ ਹੈ ਕਿ ਇਹ 'ਹਾਈਪਰਟ੍ਰੋਫਿਕ ਕਾਰਡੀਓਮਿਓਪੈਥੀ' ਦਾ ਮਾਮਲਾ ਹੈ ਜਿਸ ਵਿੱਚ ਦਿਲ ਦੀਆਂ ਮਾਸਪੇਸ਼ੀਆਂ ਮੋਟੀਆਂ ਹੋ ਜਾਂਦੀਆਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Tarsem Singh

Content Editor

Related News