ਪਾਕਿ ਕ੍ਰਿਕਟਰ ਯੂਨਿਸ ਦੀ ਮਾਂ ਦਾ ਹੋਇਆ ਦਿਹਾਂਤ, ਮਹੀਨੇ ਤੋਂ ਸੀ ਹਸਪਤਾਲ ’ਚ ਦਾਖਲ
Tuesday, Aug 27, 2019 - 04:36 PM (IST)

ਸਪੋਰਟਸ ਡੈਸਕ : ਪਾਕਿਸਤਾਨ ਲਈ ਟੈਸਟ ਕ੍ਰਿਕਟ ਵਿਚ ਰਿਕਾਰਡ 34 ਸੈਂਕੜੇ ਲਗਾਉਣ ਵਾਲੇ ਯੂਨਿਸ ਖਾਨ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਯੂਨਿਸ ਦੀ ਮਾਂ ਨੂੰ ਬੀਤੇ ਮਹੀਨੇ ਗੁਰਦੇ ਵਿਚ ਇਨਫੈਕਸ਼ਨ ਕਾਰਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਯੂਨਿਸ ਨੇ ਇਸ ਸਬੰਧੀ ਇਕ ਫੋਟੋ ਵੀ ਸ਼ੇਅਰ ਕੀਤੀ ਜਿਸ ਵਿਚ ਉਹ ਵੈਂਟਲੇਟਰ ’ਤੇ ਲੇਟੀ ਆਪਣੀ ਦੇ ਨਾਲ ਸਨ। ਇਸ ਫੋਟੋ ਦੇ ਕੈਪਸ਼ਨ ਵਿਚ ਯੂਨਿਸ ਨੇ ਲਿਖਿਆ- ਮੇਰੇ ਸਾਰੇ ਦੋਸਤੋ, ਫੈਮਿਲੀ ਅਤੇ ਫੈਂਸ ਨੂੰ ਬੇਨਤੀ ਹੈ ਕਿ ਉਹ ਮੇਰੀ ਮਾਂ ਲਈ ਦੁਆ ਕਰਨ। ਉਹ ਹਸਪਤਾਲ ਵਿਚ ਭਰਤੀ ਹੈ।
ਯੂਨਿਸ ਦੇ ਪਰਿਵਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਮਿ੍ਰਤ ਸਰੀਰ ਦਾ ਅੰਤਿਮ ਸੰਸਕਾਰ ਖੈਬਰ ਪਖਤੂਨਖਵਾ ਜਿਲੇ ਦੇ ਮਰਦਨ ਕਸਬੇ ਵਿਚ ਹੋਵੇਗਾ। ਦੱਸ ਦਈਏ ਕਿ ਯੂਨਿਸ ਪਾਕਿਸਤਾਨ ਵੱਲੋਂ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਹਨ। ਉਸਦੀ ਕਪਤਾਨੀ ਵਿਚ ਵੀ ਪਾਕਿਸਤਾਨ ਨੇ ਇੰਗਲੈਂਡ ਵਿਖੇ ਹੋਇਆ ਟੀ-20 ਵਰਲਡ ਕੱਪ ਜਿੱਤਿਆ ਸੀ।