ਪਾਕਿਸਤਾਨੀ,ਚੀਨੀ ਪਹਿਲਵਾਨਾਂ ਦੀ ਵੀਜ਼ਾ ਸਮੱਸਿਆ ਦਾ ਨਿਕਲ ਆਵੇਗਾ ਹੱਲ : WFI

02/05/2020 2:24:09 PM

ਸਪੋਰਟਸ ਡੈਸਕ— ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਜਭੂਸ਼ਣ ਸ਼ਰਣ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਅਤੇ ਪਾਕਿਸਤਾਨ ਦੇ ਪਹਿਲਵਾਨਾਂ ਨੂੰ 18 ਤੋਂ 23 ਫਰਵਰੀ ਤੱਕ ਇੱਥੇ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਦਾ ਵੀਜਾ ਲੈਣ 'ਚ ਕੋਈ ਮੁਸ਼ਕਿਲ ਨਹੀਂ ਆਵੇਗੀ। ਭਾਰਤ ਨੇ ਕੋਰੋਨਾਵਾਇਰਸ ਦੇ ਕਾਰਨ ਚੀਨੀ ਮੁਸਾਫਰਾਂ ਲਈ ਈ ਵੀਜ਼ਾ ਸਹੂਲਤ ਬੰਦ ਕਰ ਦਿੱਤੀ ਹੈ। ਇਸ ਬੀਮਾਰੀ ਦੇ ਕਾਰਨ ਹੁਣ ਤਕ 490 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਅਤੇ 24000 ਤੋਂ ਜ਼ਿਆਦਾ ਇਸ ਬੀਮਾਰੀ ਨਾਲ ਪ੍ਰਭਾਵਿਤ ਹਨ।PunjabKesari ਸਿੰਘ ਨੇ ਕਿਹਾ,  'ਚੀਨ ਦੇ ਕੁਸ਼ਤੀ ਦਲ ਦੇ ਸਾਰੇ 40 ਮੈਬਰਾਂ ਦੀ ਜਾਂਚ ਹੋ ਚੁੱਕੀ ਹੈ ਅਤੇ ਕੋਈ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਨਹੀਂ ਹੈ। ਸਤਾਰੂਢ ਭਾਜਪਾ ਦੇ ਸਾਂਸਦ ਸਿੰਘ ਨੇ ਕਿਹਾ ਕਿ ਉਨ੍ਹ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕਰਕੇ ਪਾਕਿਸਤਾਨੀ ਪਹਿਲਵਾਨਾਂ ਦੇ ਵੀਜੇ ਦੇ ਮਸਲੇ ਅਤੇ ਇਸ ਸਬੰਧ 'ਚ ਯੂ. ਡਬਲਿਊ. ਡਬਲਿਊ ਦੇ ਪੱਤਰ ਨਾਲ ਜਾਣੂ ਕਰਾਇਆ। ਉਨ੍ਹਾਂ ਨੇ ਕਿਹਾ, 'ਯੂ. ਡਬਲਿਊ. ਡਬਲਿਊ ਨੇ ਸਾਨੂੰ ਲਿਖਿਆ ਹੈ ਕਿ ਕਿਸੇ ਵੀ ਦੇਸ਼ ਦੇ ਪਹਿਲਵਾਨਾਂ ਨੂੰ ਵੀਜ਼ਾ ਮਿਲਨ 'ਚ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਹੈ। ਮੈਂ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਬਾਰੇ 'ਚ ਦੱਸਿਆ। ਉਸ ਪੱਤਰ ਦੀ ਇਕ ਕਾਪੀ ਵੀ ਉਨ੍ਹਾਂ ਨੂੰ ਸੌਂਪੀ। ਦੋਵਾਂ ਦੇਸ਼ਾਂ ਦੇ ਪਹਿਲਵਾਨਾਂ ਨੂੰ ਵੀਜਾ ਮਿਲਣ 'ਚ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਹੈ।


Related News