ਪਾਕਿ ਆਲਰਾਊਂਡਰ ਇਮਾਦ ਵਸੀਮ ਬਣੇ ਪਿਤਾ, ਟਵੀਟ ਕਰ ਦਿੱਤੀ ਜਾਣਕਾਰੀ

Friday, Mar 05, 2021 - 01:42 AM (IST)

ਪਾਕਿ ਆਲਰਾਊਂਡਰ ਇਮਾਦ ਵਸੀਮ ਬਣੇ ਪਿਤਾ, ਟਵੀਟ ਕਰ ਦਿੱਤੀ ਜਾਣਕਾਰੀ

ਨਵੀਂ ਦਿੱਲੀ- ਪਾਕਿਸਤਾਨ ਦੇ ਖੱਬੇ ਹੱਥ ਦੇ ਆਲਰਾਊਂਡਰ ਖਿਡਾਰੀ ਇਮਾਦ ਵਸੀਮ ਪਿਤਾ ਬਣ ਗਏ ਹਨ। ਇਮਾਦ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਦੀ ਜਾਣਕਾਰੀ ਇਮਾਦ ਵਸੀਮ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਜਾਣਕਾਰੀ ਸ਼ੇਅਰ ਕਰਦੇ ਹੀ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਤਾਂਤਾ ਲੱਗ ਗਿਆ। ਇਮਾਦ ਵਸੀਮ ਨੇ ਸਾਲ 2019 'ਚ ਬ੍ਰਿਟੇਨ ਦੀ ਸਾਨੀਆ ਅਸ਼ਫਾਕ ਨਾਲ 24 ਅਗਸਤ ਨੂੰ ਇਸਲਾਮਾਬਾਦ 'ਚ ਵਿਆਹ ਕੀਤਾ ਸੀ। ਇਸ ਵਿਆਹ 'ਚ ਇਮਾਦ ਵਸੀਮ ਦੇ ਕਰੀਬੀ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ। 

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਨ ਡੇ ਦੀ ਕਪਤਾਨੀ ਬਵੁਮਾ ਨੂੰ ਸੌਂਪੀ


ਇਮਾਦ ਪਾਕਿਸਤਾਨ ਟੀਮ ਦੇ ਲਈ 55 ਵਨ ਡੇ ਤੇ 49 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ ਕ੍ਰਮਵਾਰ- 986 ਤੇ 302 ਦੌੜਾਂ ਬਣਾਈਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਵਨ ਡੇ 'ਚ 44 ਵਿਕਟਾਂ ਤੇ ਟੀ-20 ਕ੍ਰਿਕਟ 'ਚ 47 ਵਿਕਟਾਂ ਆਪਣੇ ਹਾਸਲ ਕੀਤੀਆਂ।

PunjabKesari

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News