ਪਾਕਿਸਤਾਨ ਦੀ ਸਪਿਨਰ ਸਨਾ ਮੀਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਦਾ ਐਲਾਨ, ਦੱਸੀ ਇਹ ਵਜ੍ਹਾ

11/20/2019 5:23:42 PM

ਸਪੋਰਟਸ ਡੈਸਕ— ਪਿਛਲੇ ਕੁਝ ਸਮਾਂ ਤੋਂ ਕ੍ਰਿਕਟ ਜਗਤ 'ਚ ਖਿਡਾਰੀ ਕਿਸੇ ਨਾ ਕਿਸੇ ਕਾਰਣ ਕ੍ਰਿਕਟ ਤੋਂ ਬ੍ਰੇਕ ਲੈ ਰਹੇ ਹਨ। ਪਿਛਲੇ ਦਿਨੀਂ ਗਲੇਨ ਮੈਕਸਵਲ ਸਹਿਤ ਤਿੰਨ ਆਸਟਰੇਲੀਆਈ ਖਿਡਾਰੀਆਂ ਨੇ ਕ੍ਰਿਕਟ ਤੋਂ ਬ੍ਰੇਕ ਲਈ ਸੀ ਅਤੇ ਹੁਣ ਪਾਕਿਸਤਾਨ ਵਲੋਂ ਇਕ ਵੱਡੀ ਖਬਰ ਆ ਰਹੀ ਹੈ। ਪਾਕਿਸਤਾਨ ਦੀ ਸਟਾਰ ਖਿਡਾਰੀ ਅਤੇ ਸਾਬਕਾ ਕਪਤਾਨ ਸਨਾ ਮੀਰ ਨੇ ਕ੍ਰਿਕਟ ਤੋ ਬ੍ਰੇਕ ਲੈ ਲਈ ਹੈ ਇਸ ਕਾਰਣ ਸਨਾ ਅਗਲੇ ਮਹੀਨੇ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਤਹਿਤ ਇੰਗਲੈਂਡ ਖਿਲਾਫ ਹੋਣ ਵਾਲੀ ਵਨ-ਡੇ ਅਤੇ ਟੀ-20 ਸੀਰੀਜ਼ ਨਹੀਂ ਖੇਡਣਗੀਆਂ।

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਪਣੇ ਆਧਿਕਾਰਕ ਬਿਆਨ 'ਚ ਸਨਾ ਦੇ ਹਵਾਲੇ ਤੋਂ ਲਿੱਖਿਆ ਹੈ, ਮੈਂ ਇੰਟਰਨੈਸ਼ਨਲ ਕ੍ਰਿਕਟ ਤੋਂ ਬ੍ਰੇਕ ਲੈ ਰਹੀ ਹਾਂ ਅਤੇ ਇਸ ਕਾਰਣ ਮੈਂ ਅਗਲੇ ਮਹੀਨੇ ਇੰਗਲੈਂਡ ਖਿਲਾਫ ਹੋਣ ਵਾਲੀ ਸੀਰੀਜ਼ 'ਚ ਚੋਣ ਲਈ ਉਪਲਬੱਧ ਨਹੀਂ ਰਹਾਂਗੀ। ਮੈਂ ਇਸ ਸਮੇਂ ਦਾ ਇਸਤੇਮਾਲ ਆਪਣੇ ਭਵਿੱਖ ਦੇ ਉਦੇਸ਼ਾਂ ਅਤੇ ਟੀਚੇ ਪੂਰੇ ਕਰਨ ਦੀਆਂ ਯੋਜਨਾਵਾਂ ਨੂੰ ਮੁੜ ਤੋਂ ਸੈੱਟ ਕਰਨ ਲਈ ਕਰਾਂਗੀ। PunjabKesari
ਪਾਕਿਸਤਾਨ ਕ੍ਰਿਕਟ ਟੀਮ ਨੂੰ ਦਸੰਬਰ 'ਚ ਇੰਗਲੈਂਡ ਦੌਰੇ 'ਤੇ ਜਾਣਾ ਹੈ। ਉੱਥੇ ਟੀਮ ਨੂੰ 9, 10 ਅਤੇ 12 ਦਸੰਬਰ ਨੂੰ ਵਨ-ਡੇਅ ਸੀਰੀਜ਼ ਖੇਡਣੀ ਹੈ। ਇਸ ਤੋਂ ਬਾਅਦ 17, 19 ਅਤੇ 20 ਦਸੰਬਰ ਨੂੰ ਟੀ-20 ਸੀਰੀਜ਼ ਖੇਡੇਗੀ। ਸਨਾ ਮੀਰ ਨੇ ਟੀਮ ਤੋਂ ਬ੍ਰੇਕ ਲੈਂਦੀ ਹੋਈ ਆਪਣੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ, “ਇੰਗਲੈਂਡ ਖਿਲਾਫ ਸੀਰੀਜ਼ 'ਚ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਟੀਮ ਦੇ ਨਾਲ ਮੇਰੀਆਂ ਸ਼ਸ਼ੁੱਭਕਾਮਨਾਵਾਂ ਬਣੀਆਂ ਰਹਿਣਗੀਆਂ ਅਤੇ ਮੈਨੂੰ ਭਰੋਸਾ ਹੈ ਕਿ ਉਹ ਆਪਣਾ ਸਭ ਤੋਂ ਸਰਵਸ਼੍ਰੇਸ਼ਠ ਕ੍ਰਿਕਟ ਖੇਡੇਗੀ। ”PunjabKesari

ਹੁਣ ਤਕ ਅਜਿਹਾ ਰਿਹਾ ਸਨਾ ਦਾ ਕਰੀਅਰ
ਦਸੰਬਰ 2005 'ਚ ਵਨ-ਡੇਅ ਕ੍ਰਿਕਟ ਦੇ ਅੰਤਰਰਾਸ਼ਟਰੀ ਪੱਧਰ 'ਚ ਕਦਮ ਰੱਖਣ ਵਾਲੀ ਸਨਾ ਨੇ 120 ਵਨ-ਡੇ ਮੈਚਾਂ 'ਚ 3.70 ਦੀ ਇਕੋਨਾਮੀ ਨਾਲ 151 ਵਿਕਟਾਂ ਲਈਆਂ ਹਨ। ਉਥੇ ਹੀ ਸਨਾ ਨੇ ਮਈ 2009 'ਚ ਟੀ-20 ਅੰਤਰਰਾਸ਼ਟਰੀ ਕ੍ਰਿਕਟ ਚੋਂ ਡੈਬਿਊ ਕੀਤਾ ਸੀ ਅਤੇ ਉਨ੍ਹਾਂ ਨੇ 106 ਮੈਚਾਂ 'ਚ 5.51 ਇਕੋਨਾਮੀ ਨਾਲ 89 ਵਿਕਟਾਂ ਲਈਆਂ ਹਨ।


Related News