ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਹਰਾ ਕੇ ਅੱਜ ਦੇ ਹੀ ਦਿਨ ਜਿੱਤਿਆ ਸੀ ਪਹਿਲਾ ਟੀ-20 WC

Monday, Jun 21, 2021 - 01:44 PM (IST)

ਸਪੋਰਟਸ ਡੈਸਕ— ਪਾਕਿਸਤਾਨ ਨੇ 12 ਸਾਲ ਪਹਿਲਾਂ ਅੱਜ ਦੇ ਹੀ ਦਿਨ ਸ਼੍ਰੀਲੰਕਾ ਨੂੰ ਹਰਾ ਕੇ ਆਪਣਾ ਪਹਿਲਾ ਟੀ-20 ਵਰਲਡ ਕੱਪ ਜਿੱਤਿਆ ਸੀ। ਲਾਰਲਡਸ ਕ੍ਰਿਕਟ ਗ੍ਰਾਊਂਡ ’ਚ ਖੇਡੇ ਗਏ ਫ਼ਾਈਨਲ ’ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸ਼੍ਰੀਲੰਕਾ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਉਸ ਨੇ ਸਿਰਫ਼ 32 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ। ਤਿਲਕਰਤਨੇ ਦਿਲਸ਼ਾਨ (0), ਜਹਾਨ ਮੁਬਾਰਕ (0) ਸਨਥ ਜੈਸੂਰਿਆ (17) ਤੇ ਮਹੇਲਾ ਜੈਵਰਧਨੇ (1) ਸਾਰੇ ਬੱਲੇ ਤੋਂ ਛਾਪ ਛੱਡਣ ’ਚ ਅਸਫਲ ਰਹੇ।

ਕੁਮਾਰ ਸੰਗਕਾਰਾ ਨੇ ਉਦੋਂ ਟੀਮ ਨੂੰ ਸਥਿਰਤਾ ਪ੍ਰਦਾਨ ਕੀਤੀ ਤੇ 64 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਨਿਰਧਾਰਤ 20 ਓਵਰਾਂ ’ਚ ਟੀਮ ਦਾ ਸਕੋਰ 138/6 ਤਕ ਲੈ ਗਏ। ਟੀਚੇ ਦਾ ਪਿੱਛਾ  ਕਰਦੇ ਹੋਏ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਕਾਮਰਾਨ ਅਕਮਲ ਤੇ ਸਾਹਜ਼ੇਬ ਹਸਨ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੇ ਵਿਕਟ ਲਈ 48 ਦੌੜਾਂ ਦੀ ਪਾਰੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾਈ ਟੀਮ ਪਾਕਿਸਤਾਨੀ ਖਿਡਾਰੀਆਂ ’ਤੇ ਦਬਦਬਾ ਬਣਾਉਣ ’ਤੇ ਅਸਫ਼ਲ ਰਹੀ। ਸ਼ਾਹਿਦ ਅਫ਼ਰੀਦੀ ਤੇ ਸ਼ੋਏਬ ਮਲਿਕ ਨੇ ਪਾਕਿਸਤਾਨ ਨੂੰ ਆਪਣਾ ਪਹਿਲਾ ਟੀ-20 ਵਰਲਡ ਕੱਪ ਖ਼ਿਤਾਬ ਜਿਤਾਉਣ ’ਚ ਵੱਡਾ ਯੋਗਦਾਨ ਦਿੱਤਾ। ਪਾਕਿਸਤਾਨ ਨੇ 8 ਵਿਕਟਾਂ ਤੇ 8 ਗੇਂਦ ਬਾਕੀ ਰਹਿੰਦੇ ਮੈਚ ਜਿੱਤ ਲਿਆ। ਅਫ਼ਰੀਦੀ ਤੇ ਮਲਿਕ ਕ੍ਰਮਾਵਰ 54 ਤੇ 24 ਦੌੜਾਂ ਬਣਾ ਕੇ ਅਜੇਤੂ ਰਹੇ।  


Tarsem Singh

Content Editor

Related News