ਪਾਕਿਸਤਾਨ ਨੇ ਵੈਸਟਇੰਡੀਜ਼ ਤੋਂ ਟੀ-20 ਸੀਰੀਜ਼ ਜਿੱਤੀ

Wednesday, Dec 15, 2021 - 12:27 AM (IST)

ਕਰਾਚੀ- ਪਾਕਿਸਤਾਨ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਮੰਗਲਵਾਰ ਨੂੰ ਇੱਥੇ ਵੈਸਟਇੰਡੀਜ਼ ਨੂੰ 9 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾਈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ ਅੱਠ ਵਿਕਟਾਂ 'ਤੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿਚ 163 ਦੌੜਾਂ ਬਣਾ ਕੇ ਆਊਟ ਹੋ ਗਈ। 

ਇਹ ਖ਼ਬਰ ਪੜ੍ਹੋ- ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ

PunjabKesari


ਪਾਕਿਸਤਾਨ ਟੀਮ ਵਲੋਂ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (30 ਗੇਂਦਾਂ 'ਤੇ 38 ਦੌੜਾਂ), ਹੈਦਰ ਅਲੀ (34 ਗੇਂਦਾਂ 'ਤੇ 31 ਦੌੜਾਂ, ਇਫਿਤਖਾਰ ਅਹਿਮਦ (19 ਗੇਂਦਾਂ 'ਤੇ 32 ਦੌੜਾਂ) ਤੇ ਸ਼ਾਦਾਬ ਖਾਨ (12 ਗੇਂਦਾਂ 'ਤੇ ਅਜੇਤੂ 28) ਨੇ ਸ਼ਾਨਦਾਰ ਯੋਗਦਾਨ ਦਿੱਤਾ। ਵੈਸਟਇੰਡੀਜ਼ ਦੇ ਲਈ ਓਡਿਅਨ ਸਮਿੱਥ ਨੇ 24 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਅਕੀਲ ਹੁਸੈਨ ਨੇ ਚਾਰ ਓਵਰਾਂ ਵਿਚ 16 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਉਸ ਤੋਂ ਇਲਾਵਾ ਹੇਡਨ ਵਾਲਸ਼, ਰੋਮੇਰੀਆ ਸ਼ੇਫਰਡ ਤੇ ਓਸ਼ਾਨੇ ਥਾਮਸ ਨੇ ਵੀ 1-1 ਵਿਕਟ ਹਾਸਲ ਕੀਤੀ। ਵੈਸਟਇੰਡੀਜ਼ ਵਲੋਂ ਬ੍ਰੇਂਡਨ ਕਿੰਗ ਨੇ 43 ਗੇਂਦਾਂ 'ਤੇ 6 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ, ਜਦਕਿ ਰੋਮੇਰੀਆ ਸ਼ੇਫਰਡ ਨੇ ਆਖਰੀ ਪਲਾਂ ਵਿਚ 19 ਗੇਂਦਾਂ 'ਤੇ 35 ਦੌੜਾਂ ਦੀ ਪਾਰੀ ਖੇਡੀ ਪਰ ਇਸ ਨਾਲ ਹਾਰ ਦਾ ਅੰਤਰ ਹੀ ਘੱਟ ਹੋ ਸਕਿਆ। 

ਇਹ ਖ਼ਬਰ ਪੜ੍ਹੋ- ਪੈਰਿਸ ਓਲੰਪਿਕ-2024 ਦਾ ਉਦਘਾਟਨ ਸਮਾਰੋਹ ਸੀਨ ਨਦੀ 'ਤੇ

PunjabKesari


ਪਾਕਿਸਤਾਨ ਵਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 26 ਦੌੜਾਂ 'ਤੇ ਤਿੰਨ ਜਦਕਿ ਮੁਹੰਮਦ ਨਵਾਜ਼, ਮੁਹੰਮਦ ਨਸੀਮ ਤੇ ਹਾਰਿਸ ਰਾਉਫ ਨੇ 2-2 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਨੇ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ 63 ਦੌੜਾਂ ਨਾਲ ਜਿੱਤਿਆ ਸੀ। ਤੀਜਾ ਤੇ ਆਖਰੀ ਮੈਚ ਵੀਰਵਾਰ ਨੂੰ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਹੋਵੇਗੀ।

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News