UAE ''ਚ ਹੁਣ ਘਰੇਲੂ ਮੈਚ ਨਹੀਂ ਖੇਡੇਗਾ ਪਾਕਿ : ਪੀ. ਸੀ. ਬੀ.

Wednesday, Sep 25, 2019 - 01:24 AM (IST)

UAE ''ਚ ਹੁਣ ਘਰੇਲੂ ਮੈਚ ਨਹੀਂ ਖੇਡੇਗਾ ਪਾਕਿ : ਪੀ. ਸੀ. ਬੀ.

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਦੇ ਸੀ. ਈ. ਓ. ਵਸੀਮ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਆਪਣੇ ਘਰੇਲੂ ਮੈਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਖੇਡਣਾ ਹੁਣ ਕੋਈ ਵਿਕਲਪ ਨਹੀਂ ਰਹੇਗਾ। ਸ਼੍ਰੀਲੰਕਾ ਦੀ ਟੀਮ 'ਤੇ 2009 'ਚ ਅੱਤਵਾਦੀ ਹਮਲੇ ਤੋਂ ਬਾਅਦ ਟੈਸਟ ਖੇਡਣ ਵਾਲੇ ਦੇਸ਼ਾਂ ਨੇ ਸੁਰੱਖਿਆ ਕਾਰਣਾਂ ਨਾਲ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਜਿਸ ਕਾਰਨ ਯੂ. ਏ. ਈ. ਪਾਕਿਸਤਾਨ ਦਾ ਘਰੇਲੂ ਸਥਾਨ ਬਣਿਆ ਹੋਇਆ ਸੀ। ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਉੱਥੇ ਮੇਜ਼ਬਾਨੀ ਕਰਦਿਆ ਬਹੁਤ ਖਰਚਾ ਹੁੰਦਾ। ਪਾਕਿਸਤਾਨ 'ਚ ਸੁਰੱਖਿਆ ਸਥਿਤੀ 'ਚ ਸੁਧਾਰ ਹੋਇਆ ਹੈ ਤੇ ਸੁਰੱਖਿਆ ਮਾਹਿਰ ਦਾ ਵੀ ਮੁਲਾਂਕਣ ਹੈ ਕਿ ਅਸੀਂ ਦੇਸ਼ 'ਚ ਮੇਜ਼ਬਾਨੀ ਕਰਨ ਦੇ ਲਈ ਸੁਰੱਖਿਆ ਜੋਖਮਾਂ ਨਾਲ ਨਜਿੱਠਣ ਦੀ ਸਥਿਤੀ 'ਚ ਹੈ।


author

Gurdeep Singh

Content Editor

Related News