ਪਾਕਿ ਨੇ ਭਾਰਤ ''ਚ ਹੋਣ ਵਾਲੇ ''ਹਾਕੀ ਵਿਸ਼ਵ ਕੱਪ'' ''ਚ ਨਾ ਖੇਡਣ ਦੀ ਦਿੱਤੀ ਧਮਕੀ

09/22/2017 2:18:56 PM

ਨਵੀਂ ਦਿੱਲੀ— ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਅਗਲੇ ਸਾਲ ਭਾਰਤ ਵਿਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਟੂਰਨਾਮੈਂਟ ਤੋਂ ਆਪਣਾ ਨਾਮ ਵਾਪਸ ਲੈਣ ਦੀ ਧਮਕੀ ਦਿੱਤੀ ਹੈ। ਪੀ.ਐਚ.ਐਫ. ਨੇ ਕਿਹਾ ਹੈ ਕਿ ਜਦੋਂ ਤੱਕ ਭਾਰਤ ਸਾਡੇ ਖਿਡਾਰੀਆਂ ਨੂੰ ਬਿਹਤਰ ਸੁਰੱਖਿਆ ਅਤੇ ਆਸਾਨੀ ਨਾਲ ਵੀਜ਼ਾ ਉਪਲੱਬਧ ਨਹੀਂ ਕਰਵਾ ਦਿੰਦਾ, ਉਦੋਂ ਤੱਕ ਸਾਡੀ ਟੀਮ ਭਾਰਤ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿਚ ਨਹੀਂ ਖੇਡਣ ਜਾਵੇਗੀ। ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਖਾਲਿਦ ਖੋਕਰ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਵਿਚ ਖੇਡੇ ਗਏ ਜੂਨੀਅਰ ਹਾਕੀ ਵਿਸ਼ਵ ਕੱਪ ਦੌਰਾਨ ਉਨ੍ਹਾਂ ਦੇ ਖਿਡਾਰੀਆਂ ਨੂੰ ਵੀਜਾ ਸੰਬੰਧਿਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪੀ.ਐਚ.ਐਫ. ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਇਸਲਾਮਾਬਾਦ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪਿਛਲੇ ਸਾਲ ਸਾਡੀ ਜੂਨੀਅਰ ਹਾਕੀ ਟੀਮ ਨੂੰ ਵੀਜਾ ਜਾਰੀ ਕਰਨ ਤੋਂ ਮਨਾ ਕਰ ਦਿੱਤਾ ਸੀ, ਜਦੋਂ ਕਿ ਅਸੀਂ ਸਮੇਂ ਤੋਂ ਇਸ ਦੇ ਲਈ ਅਪਲਾਈ ਵੀ ਕੀਤਾ ਸੀ।
ਪੀ.ਐਚ.ਐਫ. ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸਾਡੇ ਖਿਡਾਰੀਆਂ ਨੂੰ ਇਕ ਵਾਰ ਫਿਰ ਤੋਂ ਉਸੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ, ਤਾਂ ਸਾਡੀ ਹਾਕੀ ਟੀਮ ਭਾਰਤ ਵਿਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਤੋਂ ਆਪਣਾ ਨਾਮ ਵਾਪਸ ਲੈ ਲਵੇਂਗੀ।
ਤੁਹਾਨੂੰ ਦੱਸ ਦਈਏ ਕਿ ਅਗਲੇ ਸਾਲ ਓਡਿਸਾ ਦੇ ਭੁਵਨੇਸ਼ਵਰ ਵਿਚ ਹਾਕੀ ਵਿਸ਼ਵ ਕੱਪ ਦਾ ਪ੍ਰਬੰਧ ਹੋਣਾ ਹੈ। ਇਹ ਟੂਰਨਾਮੈਂਟ 28 ਨਵੰਬਰ ਤੋਂ 16 ਦਸੰਬਰ 2018 ਤੱਕ ਕਲਿੰਗਾ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ 16 ਟੀਮਾਂ ਹਿੱਸਾ ਲੈਣਗੀਆਂ। ਭਾਰਤ ਨੇ ਪਹਿਲੀ ਵਾਰ 1982 ਵਿਚ ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ ਕੀਤੀ ਸੀ। ਤਦ ਇਹ ਟੂਰਨਾਮੈਂਟ ਮੁੰਬਈ ਵਿਚ ਖੇਡਿਆ ਗਿਆ ਸੀ। ਇਸਦੇ ਬਾਅਦ 2010 ਵਿਚ ਨਵੀਂ ਦਿੱਲੀ ਵਿਚ ਇਸ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ।


Related News