ਪਾਕਿਸਤਾਨ ਟੀਮ 6 ਸਾਲ ਬਾਅਦ ਜਲੰਧਰ ''ਚ ਖੇਡੇਗੀ ਸੁਰਜੀਤ ਹਾਕੀ ਟੂਰਨਾਮੈਂਟ

07/20/2019 6:32:30 PM

ਸਪੋਰਸਟ ਡੈਸਕ— ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਕਰਤਾਰਪੁਰ ਲਾਂਘਾ ਖੁੱਲਣ ਦੀ ਖੁਸ਼ੀ 'ਚ ਇਸ ਵਾਰ ਸੁਰਜੀਤ ਹਾਕੀ ਸੋਸਾਇਟੀ 36ਵੇਂ ਟੂਰਨਾਮੈਂਟ 'ਚ ਪਾਕਿਸਤਾਨ ਦੀ ਟੀਮ ਨੂੰ ਵੀ ਖੇਡਣ ਦਾ ਸੱਦਾ ਦੇਵੇਗੀ। ਗੁਜ਼ਰੇ 6 ਸਾਲ ਤੋਂ ਪਾਕਿਸਤਾਨੀ ਖਿਡਾਰੀ ਜਲੰਧਰ ਦੇ ਹਾਕੀ ਮੈਦਾਨ ਤੋਂ ਦੂਰ ਸਨ। 

ਪਾਕਿਸਤਾਨ ਦੀ ਟੀਮ ਨੂੰ ਵੀ ਸੁਰਜੀਤ ਹਾਕੀ ਸੋਸਾਇਟੀ ਵੱਲੋਂ 36ਵੇਂ ਟੂਰਨਾਮੈਂਟ 'ਚ 6 ਸਾਲ ਬਾਅਦ ਸੱਦਾ ਭੇਜਿਆ ਜਾਵੇਗਾ। ਹਾਕੀ ਇੰਡੀਆ ਦੇ ਏ-ਗ੍ਰੇਡ ਟੂਰਨਾਮੈਂਟ 'ਚ ਇਸ ਵਾਰ ਪਾਕਿਸਤਾਨ ਪੰਜਾਬ ਜਾਂ ਪਾਕਿਸਤਾਨ ਦੇ ਕਿਸੇ ਵੱਡੇ ਕਲੱਬ ਦੇ ਆਉਣ ਦੀ ਉਂਮੀਦ ਹੈ। ਸੋਸਾਇਟੀ ਦੇ ਸੈਕੇਰਟਰੀ ਇਕਬਾਲ ਸਿੰਘ ਸੰਧੂ ਪੀ. ਸੀ. ਐੱਸ ਨੇ ਕਿਹਾ ਕਿ ਅਸੀਂ ਪਾਕਿਸਤਾਨ ਹਾਕੀ ਫੈਡਰੇਸ਼ਨ ਨਾਲ ਸੰਪਰਕ ਕਰ ਰਹੇ ਹਾਂ। ਪਾਕਿਸਤਾਨ ਹਾਕੀ ਫੈਡਰੇਸ਼ਨ ਲਈ ਸੱਦਾ ਪੱਤਰ ਤਿਆਰ ਕਰ ਲਿਆ ਗਿਆ ਹੈ। ਜੇਕਰ ਪਾਕਿਸਤਾਨ ਦੀ ਟੀਮ ਨੂੰ ਵੀਜ਼ਾ ਮਿਲਿਆ ਤਾਂ ਇਕ ਵਾਰ ਫਿਰ ਤੋਂ ਜਲੰਧਰ 'ਚ ਦੋਨ੍ਹਾਂ ਦੇਸ਼ਾਂ ਦੇ ਖਿਡਾਰੀ ਮਿਲ ਕੇ ਹਾਕੀ ਖੇਡਣਗੇ। 

ਸੁਰਜੀਤ ਹਾਕੀ ਸੋਸਾਇਟੀ ਇਸ ਸਾਲ 10 ਤੋਂ 19 ਅਕਤੂਬਰ ਨੂੰ 36ਵਾਂ ਓਲੰਪਿਅਨ ਸੁਰਜੀਤ ਹਾਕੀ ਟੂਰਨਾਮੈਂਟ ਕਰਵਾਉਣ ਜਾ ਰਹੀ ਹੈ, ਜਿਸ 'ਚ ਦੇਸ਼ ਦੇ ਮਸ਼ਹੂਰ ਡਿਪਾਰਟਮੈਂਟ ਦੀਆਂ ਟੀਮਾਂ ਦੇ ਨਾਲ ਪਾਕਿਸਤਾਨ ਦੀਆਂ ਟੀਮਾਂ ਵੀ ਹਿੱਸਾ ਲੈ ਸਕਦੀਆਂ ਹਨ।


Related News