ਆਸਟਰੇਲੀਆ ਟੈਸਟ ਸੀਰੀਜ਼ ਲਈ ਪਾਕਿਸਤਾਨ ਟੀਮ ਦਾ ਐਲਾਨ
Thursday, Feb 10, 2022 - 11:17 AM (IST)
ਲਾਹੌਰ (ਵਾਰਤਾ)- ਆਸਟਰੇਲੀਆ ਖ਼ਿਲਾਫ਼ 4 ਮਾਰਚ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਲਈ ਪਾਕਿਸਤਾਨ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਚੋਣਕਰਤਾਵਾਂ ਨੇ 16 ਮੈਂਬਰੀ ਟੀਮ ਅਤੇ 5 ਰਿਜ਼ਰਵ ਖਿਡਾਰੀਆਂ ਦਾ ਐਲਾਨ ਕੀਤਾ। ਸਾਬਕਾ ਆਸਟਰੇਲੀਆਈ ਤੇਜ਼ ਗੇਂਦਬਾਜ਼ ਸ਼ਾਨ ਟੈਟ ਗੇਂਦਬਾਜ਼ੀ ਕੋਚ ਦੀ ਭੂਮਿਕਾ ਜਾਰੀ ਰੱਖਣਗੇ, ਜਦੋਂਕਿ ਮੁਹੰਮਦ ਯੂਸਫ ਨੂੰ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਲਈ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੂਜਾ ਵਨਡੇ ਮੈਚ ਦੇਖਣ ਪੁੱਜੀ ਭਾਰਤੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ
ਜ਼ਿਕਰਯੋਗ ਹੈ ਕਿ ਇਹ ਟੈਸਟ ਸੀਰੀਜ਼ 1998 ਤੋਂ ਬਾਅਦ ਆਸਟਰੇਲੀਆ ਦਾ ਪਹਿਲਾ ਪਾਕਿਸਤਾਨ ਦੌਰਾ ਹੋਵੇਗਾ। ਦੋਵਾਂ ਟੀਮਾਂ ’ਚ ਪਹਿਲਾ ਟੈਸਟ ਮੈਚ 4 ਤੋਂ 8 ਮਾਰਚ ’ਚ ਰਾਵਲਪਿੰਡੀ ਵਿਚ ਖੇਡਿਆ ਜਾਵੇਗਾ, ਜਦੋਂਕਿ ਕਰਾਚੀ 12 ਤੋਂ 16 ਮਾਰਚ ਤੱਕ ਦੂਜੇ ਮੈਚ ਦੀ ਮੇਜ਼ਬਾਨੀ ਕਰੇਗਾ ਅਤੇ ਤੀਜਾ ਟੈਸਟ 21 ਤੋਂ 25 ਮਾਰਚ ਤੱਕ ਲਾਹੌਰ ਵਿਚ ਹੋਵੇਗਾ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ
ਪਾਕਿਸਤਾਨ ਦੀ ਟੈਸਟ ਟੀਮ
ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਉਪ ਕਪਤਾਨ), ਅਬਦੁੱਲਾ ਸ਼ਫੀਕ, ਅਜ਼ਹਰ ਅਲੀ, ਫਹੀਮ ਅਸ਼ਰਫ, ਫਵਾਦ ਆਲਮ, ਹੈਰਿਸ ਰਾਊਫ, ਹਸਨ ਅਲੀ, ਇਮਾਮ-ਉਲ-ਹੱਕ, ਮੁਹੰਮਦ ਨਵਾਜ਼, ਨੌਮਾਨ ਅਲੀ, ਸਾਜ਼ਿਦ ਖਾਨ, ਸਾਊਦ ਸ਼ਕੀਲ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਨ ਮਸੂਦ, ਜ਼ਾਹਿਦ ਮਹਿਮੂਦ।
ਰਿਜ਼ਰਵ ਖਿਡਾਰੀ
ਕਾਮਰਾਨ ਗੁਲਾਮ, ਮੁਹੰਮਦ ਅੱਬਾਸ, ਨਸੀਮ ਸ਼ਾਹ, ਸਰਫਰਾਜ਼ ਅਹਿਮਦ, ਯਾਸਿਰ ਸ਼ਾਹ।
ਇਹ ਵੀ ਪੜ੍ਹੋ: ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।