ਪਾਕਿਸਤਾਨ ਨੇ ਸ਼੍ਰੀਲੰਕਾ ''ਤੇ ਬਣਾਈ ਬੜ੍ਹਤ, ਮੀਂਹ ਦੇ ਕਾਰਨ ਰੁਕੀ ਖੇਡ

Tuesday, Jul 25, 2023 - 03:43 PM (IST)

ਪਾਕਿਸਤਾਨ ਨੇ ਸ਼੍ਰੀਲੰਕਾ ''ਤੇ ਬਣਾਈ ਬੜ੍ਹਤ, ਮੀਂਹ ਦੇ ਕਾਰਨ ਰੁਕੀ ਖੇਡ

ਕੋਲੰਬੋ- ਪਾਕਿਸਤਾਨ ਨੇ ਮੰਗਲਵਾਰ ਨੂੰ ਦੂਜੇ ਟੈਸਟ ਦੀ ਆਪਣੀ ਪਹਿਲੀ ਪਾਰੀ 'ਚ ਸ਼੍ਰੀਲੰਕਾ 'ਤੇ ਮਾਮੂਲੀ ਬੜ੍ਹਤ ਹਾਸਲ ਕਰ ਲਈ ਪਰ ਲਗਾਤਾਰ ਮੀਂਹ ਨੇ ਲੰਚ ਬਰੇਕ ਲਈ ਮਜਬੂਰ ਕਰ ਦਿੱਤਾ। ਪਾਕਿਸਤਾਨ ਦੀ ਟੀਮ ਨੇ ਦਿਨ ਦੀ ਸ਼ੁਰੂਆਤ ਦੋ ਵਿਕਟਾਂ 'ਤੇ 145 ਦੌੜਾਂ ਨਾਲ ਕੀਤੀ। ਟੀਮ ਨੇ ਸ਼੍ਰੀਲੰਕਾ ਦੀ ਪਹਿਲੀ ਪਾਰੀ ਦੇ 166 ਦੇ ਸਕੋਰ ਨੂੰ ਪਛਾੜ ਦਿੱਤਾ ਅਤੇ ਜਦੋਂ ਉਸ ਦਾ ਸਕੋਰ ਦੋ ਵਿਕਟਾਂ 'ਤੇ 178 ਦੌੜਾਂ ਸੀ ਤਾਂ ਭਾਰੀ ਮੀਂਹ ਨੇ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ। ਦਿਨ ਦੇ ਪਹਿਲੇ ਸੈਸ਼ਨ 'ਚ ਸਿਰਫ਼ 43 ਮਿੰਟ ਹੀ ਖੇਡ ਹੋ ਸਕਿਆ। ਪਾਕਿਸਤਾਨ ਨੇ ਇਸ ਦੌਰਾਨ 9.5 ਓਵਰਾਂ 'ਚ 33 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ- ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ, ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ
ਮੀਂਹ ਕਾਰਨ ਖੇਡ ਰੋਕੇ ਜਾਂਦੇ ਸਮੇਂ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ 87 ਅਤੇ ਕਪਤਾਨ ਬਾਬਰ ਆਜ਼ਮ 28 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ। ਅਬਰਾਰ ਅਹਿਮਦ (69 ਦੌੜਾਂ 'ਤੇ ਚਾਰ ਵਿਕਟਾਂ) ਅਤੇ ਨਸੀਮ ਸ਼ਾਹ (41 ਦੌੜਾਂ 'ਤੇ ਤਿੰਨ ਵਿਕਟਾਂ) ਦੀ ਅਗਵਾਈ ਵਾਲੇ ਗੇਂਦਬਾਜ਼ਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ 'ਤੇ ਪਾਕਿਸਤਾਨ ਨੇ ਪਹਿਲੇ ਦਿਨ ਸ਼੍ਰੀਲੰਕਾ ਨੂੰ 166 ਦੌੜਾਂ 'ਤੇ ਆਊਟ ਕਰ ਦਿੱਤਾ ਸੀ। ਦੋ ਮੈਚਾਂ ਦੀ ਇਸ ਲੜੀ 'ਚ ਪਾਕਿਸਤਾਨ ਨੇ ਗਾਲ 'ਚ ਪਹਿਲਾ ਟੈਸਟ ਚਾਰ ਵਿਕਟਾਂ ਨਾਲ ਜਿੱਤ ਲਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News