ਹੁਣ 25 ਜੂਨ ਨੂੰ ਇੰਗਲੈਂਡ ਰਵਾਨਾ ਹੋਵੇਗੀ ਪਾਕਿਸਤਾਨੀ ਟੀਮ

Wednesday, Jun 02, 2021 - 03:20 PM (IST)

ਹੁਣ 25 ਜੂਨ ਨੂੰ ਇੰਗਲੈਂਡ ਰਵਾਨਾ ਹੋਵੇਗੀ ਪਾਕਿਸਤਾਨੀ ਟੀਮ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਦਾ ਫਾਈਨਲ ਆਬੂਧਾਬੀ ’ਚ 24 ਜੂਨ ਨੂੰ ਖੇਡੇ ਜਾਣ ਕਾਰਨ ਪਾਕਿਸਤਾਨੀ ਕ੍ਰਿਕਟ ਟੀਮ ਹੁਣ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤੋਂ 2 ਦਿਨ ਬਾਅਦ ਇੰਗਲੈਂਡ ਲਈ ਰਵਾਨਾ ਹੋਵੇਗੀ।

ਪੀ.ਐਸ.ਐਲ. ਦਾ ਫਾਈਨਲ ਪਹਿਲਾਂ 20 ਜੂਨ ਨੂੰ ਖੇਡਿਆ ਜਾਣਾ ਸੀ ਅਤੇ ਪਾਕਿਸਤਾਨੀ ਟੀਮ ਨੂੰ 3 ਵਨਡੇ ਅਤੇ 3 ਟੀ20 ਅੰਤਰਰਾਸ਼ਟਰੀ ਮੈਚ ਖੇਡਣ ਲਈ 23 ਜੂਨ ਨੂੰ ਇੰਗਲੈਂਡ ਰਵਾਨਾ ਹੋਣਾ ਸੀ ਪਰ ਪੀ.ਐਸ.ਐਲ. ਦਾ ਫਾਈਨਲ 4 ਦਿਨ ਬਾਅਦ ਆਯੋਜਿਤ ਕੀਤੇ ਜਾਣ ਕਾਰਨ ਪਾਕਿਸਤਾਨੀ ਟੀਮ ਹੁਣ 25 ਜੂਨ ਨੂੰ ਇੰਗਲੈਂਡ ਰਵਾਨਾ ਹੋਵੇਗੀ।

ਪਹਿਲਾ ਵਨਡੇ 8 ਜੁਲਾਈ ਨੂੰ ਕਾਰਡਿਫ ਵਿਚ ਖੇਡਿਆ ਜਾਣਾ ਹੈ। ਕਈ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੇ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਮਾਰਚ ਵਿਚ ਪੀ.ਐਸ.ਐਲ. ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਸ ਦੇ ਬਾਕੀ ਬਚੇ 20 ਮੈਚ ਆਬੂਧਾਬੀ ਵਿਚ ਖੇਡੇ ਜਾਣਗੇ।


author

cherry

Content Editor

Related News