ਪਾਕਿ PM ਇਮਰਾਨ ਖਾਨ ਨੇ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਤਾਰੀਫ਼, ਦੱਸਿਆ ਕਿਵੇਂ ਬਣੀ ਨੰਬਰ 1

Monday, Feb 15, 2021 - 02:05 PM (IST)

ਕਰਾਚੀ (ਕਰਾਚੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਦਾ ਮੰਨਣਾ ਹੈ ਕਿ ਭਾਰਤ ਆਪਣੇ ਬੁਨਿਆਦੀ ਕ੍ਰਿਕਟ ਢਾਂਚੇ ਵਿਚ ਸੁਧਾਰ ਕਾਰਨ ਹੀ ਦੁਨੀਆ ਦੀ ਨੰਬਰ ਇਕ ਟੀਮ ਬਣ ਰਿਹਾ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਹੀ ਇਕ ਚੰਗੀ ਟੀਮ ਸੀ ਪਰ ਕ੍ਰਿਕਟ ਸਰੰਚਨਾ ਵਿਚ ਸੁਧਾਰ ਨਾ ਕਰਨ ਕਾਰਣ ਵਿਸ਼ਵ ਵਿਚ ਦਬਦਬੇ ਵਾਲੀ ਟੀਮ ਨਹੀਂ ਬਣ ਸਕੀ।

ਇਹ ਵੀ ਪੜ੍ਹੋ: ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਕ੍ਰਿਕਟਰ ਯੁਵਰਾਜ ਸਿੰਘ ’ਤੇ FIR ਦਰਜ

ਇਮਰਾਨ ਨੇ ਇਸਲਾਮਾਬਾਦ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ‘ਅੱਜ ਭਾਰਤ ਨੂੰ ਦੇਖੋ, ਉਹ ਦੁਨੀਆ ਵਿਚ ਸਿਖ਼ਰ ਟੀਮ ਬਣ ਰਹੇ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਢਾਂਚੇ ਵਿਚ ਸੁਧਾਰ ਕੀਤਾ ਹੈ, ਹਾਲਾਂਕਿ ਸਾਡੇ ਕੋਲ ਜ਼ਿਆਦਾ ਹੁਨਰ ਹਨ।’ ਉਨ੍ਹਾਂ ਕਿਹਾ, ‘ਕਿਸੇ ਢਾਂਚੇ ਨੂੰ ਘੱਟ ਕਰਨ ਅਤੇ ਹੁਨਰ ਨੂੰ ਤਰਾਸ਼ਣ ਵਿਚ ਸਮਾਂ ਲੱਗਦਾ ਹੈ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਸਾਡੀ ਟੀਮ ਵੀ ਦੁਨੀਆ ਦੀ ਸਿਖ਼ਰ ਟੀਮ ਬਣੇਗੀ।’ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਸਰਪ੍ਰਸਤ ਇਮਰਾਨ ਨੇ ਕਿਹਾ ਕਿ ਆਪਣੇ ਰੁੱਝੇ ਪ੍ਰੋਗਰਾਮ ਕਾਰਨ ਉਨ੍ਹਾਂ ਕੋਲ ਖੇਡ ਲਈ ਜ਼ਿਆਦਾ ਸਮਾਂ ਨਹੀਂ ਹੈ।

ਇਹ ਵੀ ਪੜ੍ਹੋ: ਹਰਿਆਣਾ ਦੇ ਖੇਤੀ ਮੰਤਰੀ ਬੋਲੇ-‘ਕਿਸਾਨ ਘਰ ਹੁੰਦੇ ਤਾਂ ਵੀ ਮਰਦੇ’, ਤਾਪਸੀ ਪਨੂੰ ਅਤੇ ਰਿਚਾ ਨੇ ਪਾਈ ਝਾੜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    

 


cherry

Content Editor

Related News