ਪਾਕਿਸਤਾਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੋਂ ਹੋਇਆ ਬਾਹਰ
Sunday, Jan 01, 2023 - 07:57 PM (IST)
ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ਨੂੰ ਸਾਲ 2023 ਦੀ ਸ਼ੁਰੂਆਤ ਵਾਲੇ ਦਿਨ ਵੱਡਾ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਟੀਮ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ ਜਿਸ ਦੀ ਜਾਣਕਾਰੀ ਆਈਸੀਸੀ (ICC) ਨੇ ਅਧਿਕਾਰਤ ਟਵਿੱਟਰ ਅਕਾਊਂ ਜ਼ਰੀਏ ਦਿੱਤੀ ਹੈ।
ਦਰਅਸਲ ਪਾਕਿਸਤਾਨ ਟੀਮ ਨੂੰ ਇੰਗਲੈਂਡ ਖਿਲਾਫ਼ ਤਿੰਨ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ 'ਚ 0-3 ਨਾਲ ਕਰਾਰੀ ਮਾਤ ਮਿਲੀ ਸੀ, ਉੱਥੇ ਹੀ ਨਿਊਜ਼ੀਲੈਂਡ ਖਿਲਾਫ਼ ਹਾਲ ਹੀ 'ਚ ਪਹਿਲਾ ਟੈਸਟ ਮੈਚ ਵੀ ਡਰਾਅ 'ਤੇ ਖ਼ਤਮ ਹੋਇਆ ਜਿਸ ਤੋਂ ਬਾਅਦ ਪਾਕਿਸਤਾਨ ਟੀਮ ਦਾ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਦਾ ਸੁਪਨਾ ਟੁੱਟ ਚੁੱਕਾ ਹੈ।