ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ ਟੀਮ ’ਚ ਨਹੀਂ ਕੀਤਾ ਕੋਈ ਬਦਲਾਅ
Wednesday, Feb 12, 2025 - 01:53 PM (IST)

ਕਰਾਚੀ- ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ ਲਈ ਚੁਣੀ ਗਈ ਆਪਣੀ ਟੀਮ ਵਿਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਚੋਣਕਾਰਾਂ ਨੇ ਕੁਝ ਖਿਡਾਰੀਆਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਵੱਡੀ ਆਲੋਚਨਾ ਤੋਂ ਬਾਅਦ ਟੀਮ ਦੀ ਸਮੀਖਿਆ ਕੀਤੀ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਮੋਹਸਿਨ ਨਕਵੀ ਤੇ ਚੋਣਕਾਰਾਂ ਨੇ ਬੱਲੇਬਾਜ਼ ਖੁਸ਼ਦਿਲ ਸ਼ਾਹ ਤੇ ਆਲਰਾਊਂਡਰ ਫਹੀਮ ਅਸ਼ਰਫ ਦੀ ਚੋਣ ਦੀ ਆਲੋਚਨਾ ਤੋਂ ਬਾਅਦ 15 ਮੈਂਬਰੀ ਟੀਮ ਦੀ ਸਮੀਖਿਆ ਕੀਤੀ।
ਪਾਕਿਸਤਾਨੀ ਟੀਮ : ਮੁਹੰਮਦ ਰਿਜ਼ਵਾਨ (ਕਪਤਾਨ), ਬਾਬਰ ਆਜ਼ਮ, ਫਖਰ ਜ਼ਮਾਂ, ਸਊਦ ਸ਼ਕੀਲ, ਕਾਮਰਾਨ ਗੁਲਾਮ, ਤੈਯਬ ਤਾਹਿਰ, ਸਲਮਾਨ ਅਲੀ, ਆਗਾ ਖੁਸ਼ਦਿਲ ਸ਼ਾਹ, ਫਹੀਮ ਅਸ਼ਰਫ, ਅਬਰਾਰ ਅਹਿਮਦ, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਮੁਹੰਮਦ ਹਸਨੈਨ ਤੇ ਹੈਰਿਸ ਰਾਊਫ।