8 ਮੈਂਬਰ ਪਾਜ਼ੇਟਿਵ ਆਉਣ ਤੋਂ ਬਾਅਦ ਪਾਕਿ ਨੂੰ ਨਿਊਜ਼ੀਲੈਂਡ 'ਚ ਅਭਿਆਸ ਦੀ ਇਜ਼ਾਜਤ ਨਹੀਂ
Friday, Dec 04, 2020 - 07:51 PM (IST)
ਵੇਲਿੰਗਟਨ- ਨਿਊਜ਼ੀਲੈਂਡ ਦੌਰੇ 'ਤੇ ਆਈ ਪਾਕਿਸਤਾਨ ਕ੍ਰਿਕਟ ਟੀਮ ਦੇ 8 ਮੈਂਬਰਾਂ ਦੇ ਕੋਰੋਨਾ ਜਾਂਚ 'ਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਟੀਮ ਨੂੰ ਅਭਿਆਸ ਦੀ ਇਜ਼ਾਜਤ ਨਹੀਂ ਮਿਲ ਸਕੀ ਹੈ। ਇਥੇ ਦੌਰਾ ਕਰ ਰਹੀਆਂ ਖੇਡ ਟੀਮਾਂ ਨੂੰ ਮਿਲੀ ਰਿਆਇਤ ਦੇ ਤਹਿਤ ਪਾਕਿਸਤਾਨ ਦੀ 53 ਮੈਂਬਰੀ ਟੀਮ ਨੂੰ 14 ਦਿਨ ਦੇ ਇਕਾਂਤਵਾਸ ਦੇ ਤੀਜੇ ਦਿਨ ਤੋਂ ਕ੍ਰਾਈਸਟਚਰਚ 'ਚ ਹੋਟਲ ਦੇ ਅੰਤਰ ਛੋਟੇ ਸਮੂਹਾਂ 'ਚ ਅਭਿਆਸ ਦੀ ਇਜ਼ਾਜਤ ਮਿਲ ਸਕਦੀ ਸੀ ਪਰ 8 ਮੈਂਬਰਾਂ ਦੇ ਪਾਜ਼ੇਟਿਵ ਪਾਏ ਜਾਣ ਅਤੇ ਪਹਿਲੀ ਹੀ ਦਿਨ ਇਕਾਂਤਵਾਸ ਪ੍ਰੋਟੋਕਾਲ ਤੋੜਨ ਤੋਂ ਬਾਅਦ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਇਹ ਰਿਆਇਤ ਵਾਪਸ ਲੈ ਲਈ।
ਨਿਊਜ਼ੀਲੈਂਡ ਦੇ ਸਿਹਤ ਡਾਇਰੈਕਟਰ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਪਾਕਿਸਤਾਨੀ ਟੀਮ ਨੂੰ ਇਹ ਰਿਆਇਤ ਨਹੀਂ ਦਿੱਤੀ ਜਾਵੇਗੀ। ਉਸ ਨੇ ਕਿਹਾ ਕਿ ਮੈਂ ਹਾਲਾਤ 'ਤੇ ਬਹੁਤ ਸਾਵਧਾਨੀ ਨਾਲ ਗੌਰ ਕੀਤਾ ਹੈ। ਅਜੇ ਵੀ ਟੀਮ ਅੰਦਰ ਇਕ-ਦੂਜੇ ਤੋਂ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਹੈ। ਟੀਮ ਦੇ ਅੰਦਰ ਕਈ ਪਾਜ਼ੇਟਿਵ ਮਾਮਲੇ ਹਨ। ਕੋਰੋਨਾ ਮਹਾਮਾਰੀ ਨਾਲ ਜੰਗ 'ਚ ਲੋਕਾਂ ਦੀ ਸਿਹਤ ਸਾਡੀ ਪਹਿਲ ਹੈ, ਚਾਹੇ ਕਿਸੇ ਵਿਅਕਤੀ ਦੀ ਗੱਲ ਹੋਵੇ ਜਾਂ ਟੀਮ ਦੀ। ਪਾਕਿਸਤਾਨੀ ਟੀਮ ਨੇ 18 ਦਸੰਬਰ ਤੋਂ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਖੇਡਣੀ ਹੈ।
ਇਹ ਵੀ ਪੜ੍ਹੋ : BBL : ਹਸਪਤਾਲ 'ਚ ਦਾਖਲ ਹੋਏ ਅਫਗਾਨਿਸਤਾਨ ਦੇ ਸਟਾਰ ਗੇਂਦਬਾਜ਼
ਨੋਟ- 8 ਮੈਂਬਰ ਪਾਜ਼ੇਟਿਵ ਆਉਣ 'ਤੇ ਪਾਕਿ ਨੂੰ ਨਿਊਜ਼ੀਲੈਂਡ 'ਚ ਅਭਿਆਸ ਦੀ ਇਜ਼ਾਜਤ ਨਹੀਂ। ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ