ਪਾਕਿ ਚੋਣਾਂ: ਇਮਰਾਨ ਖਾਨ ਨੂੰ ਮਿਲੀ ਇਨ੍ਹਾਂ ਕ੍ਰਿਕਟ ਖਿਡਾਰੀਆਂ ਦੀ ਸਪੋਰਟ

Wednesday, Jul 25, 2018 - 11:57 AM (IST)

ਪਾਕਿ ਚੋਣਾਂ: ਇਮਰਾਨ ਖਾਨ ਨੂੰ ਮਿਲੀ ਇਨ੍ਹਾਂ ਕ੍ਰਿਕਟ ਖਿਡਾਰੀਆਂ ਦੀ ਸਪੋਰਟ

ਨਵੀਂ ਦਿੱਲੀ— ਗੁਆਂਢੀ ਦੇਸ਼ ਪਾਕਿਸਤਾਨ ਬੁੱਧਵਾਰ ਨੂੰ ਆਪਣਾ ਨਵਾਂ ਪ੍ਰਧਾਨਮੰਤਰੀ ਚੁਣਨ ਲਈ ਵੋਟਿੰਗ ਕਰ ਰਿਹਾ ਹੈ। ਇਸ ਵਾਰ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ.ਟੀ.ਈ.) ਨੇ ਚੋਣਾਂ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਸਰਵੇ ਦੇ ਨਾਲ-ਨਾਲ ਭਾਰੀ ਸੰਖਿਆ 'ਚ ਲੋਕ ਵੀ ਇਮਰਾਨ ਨੂੰ ਪ੍ਰਧਾਨਮੰਤਰੀ ਬਣਦਾ ਦੇਖਣਾ ਚਾਹੁੰਦੇ ਹਨ। ਅਜਿਹੇ 'ਚ ਇਮਰਾਨ ਨੇ ਕ੍ਰਿਕਟ ਦੇ ਸਾਥੀ ਵੀ ਉਨ੍ਹਾਂ ਨੂੰ ਸਪੋਰਟ ਕਰ ਰਹੇ ਹਨ।ਕਈ ਮੌਜੂਦਾ ਅਤੇ ਸਾਬਕਾ ਕ੍ਰਿਕਟਰ ਨੇ ਇਮਰਾਨ ਦੇ ਸਪੋਰਟ 'ਚ ਅਪੀਲ ਕੀਤੀ ਹੈ। ਕਈ ਕ੍ਰਿਕਟਰ ਅਜਿਹੇ ਵੀ ਹਨ ਜਿਨ੍ਹਾਂ ਨੇ ਕਿਸੇ ਨੂੰ ਸਪੋਰਟ ਨਾ ਕਰਦੇ ਹੋਏ ਸਿਰਫ ਵੋਟ ਪਾਉਣ ਦੀ ਅਪੀਲ ਕੀਤੀ। ਵੋਟਿੰਗ ਨੂੰ ਲੈ ਕੇ ਵਸੀਮ ਅਕਰਮ, ਵਕਾਰ ਯੂਨਿਸ, ਸ਼ੋਇਬ ਅਖਤਰ, ਸ਼ਾਹਿਦ ਅਫਰੀਦੀ, ਉਮਰ ਗੁਲ, ਮੁਹੰਮਦ ਹਾਫਿਜ, ਉਮਰ ਅਕਮਲ ਸਮੇਤ ਕਈਆਂ ਨੇ ਟਵੀਟ ਕੀਤਾ ਹੈ।

ਵਸੀਮ ਅਕਰਮ ਅਤੇ ਵਕਾਰ ਯੂਨਿਸ ਇਮਰਾਮ ਖਾਨ ਦੇ ਨਾਲ ਪਾਕਿਸਤਾਨ ਟੀਮ ਦੇ ਲਈ ਕ੍ਰਿਕਟ ਖੇਡੇ ਹਨ। ਅਜਿਹੇ 'ਚ ਦੋਵੇਂ ਉਨ੍ਹਾਂ ਨੂੰ ਸਪਾਰਟ ਕਰ ਰਹੇ ਹਨ। ਉਥੇ ਹੀ ਸ਼ੋਇਬ ਅਖਤਰ ਨੇ ਕੁਝ ਸਪੱਸ਼ਟ ਤਾਂ ਨਹੀਂ ਦੱਸਿਆ, ਪਰ ਉਨ੍ਹਾਂ ਦਾ ਝੁਕਾਅ ਵੀ ਇਮਰਾਨ ਵੱਲ ਹੀ ਲੱਗਾ।ਵਸੀਮ ਨੇ ਲਿਖਿਆ,' ਕਪਤਾਨ ਤੁਹਾਡੀ ਅਗਵਾਈ 'ਚ ਅਸੀਂ 1992 'ਚ ਵਰਲਡ ਕੱਪ ਜਿੱਤਿਆ ਸੀ। ਹੁਣ ਤੁਹਾਡੀ ਅਗਵਾਈ 'ਚ ਹੀ ਅਸੀਂ ਦੁਬਾਰਾ ਇਕ ਬਿਹਤਰ ਲੋਕਤੰਤਰਿਕ ਦੇਸ਼ ਬਣਾ ਸਕਦੇ ਹਾਂ। ਉਥੇ ਵਕਾਰ ਯੂਨਿਸ ਨੇ ਲਿਖਿਆ, ' ਕਪਤਾਨ ਇਮਰਾਮ ਤੁਹਾਡੀ ਇਮਾਨਦਾਰੀ 'ਤੇ ਕੋਈ ਸ਼ੱਕ ਨਹੀਂ ਕਰ ਸਕਦਾ ਅਤੇ ਇਹੀ ਦੇਸ਼ ਨੂੰ ਚਾਹੀਦਾ ਹੈ।

ਇਸ ਤੋਂ ਬਾਅਦ ਸ਼ਾਹਿਦ ਅਫਰੀਦੀ , ਉਮਰ ਗੁਲ, ਉਮਰ ਅਕਮਲ, ਹਸਨ ਅਲੀ ਆਦਿ ਨੇ ਵੀ ਟਵੀਟ ਅਤੇ ਵੀਡੀਓ ਸ਼ੇਅਰ ਕੀਤਾ ਹੈ। ਸਾਰਿਆਂ ਨੇ ਲੋਕਾਂ ਨੇ ਅਪੀਲ ਕੀਤੀ ਹੈ ਕਿ ਪਾਕਿਸਤਾਨ ਨੂੰ ਬਿਹਤਰ ਦੇਸ਼ ਬਣਾਉਣ ਲਈ ਉਹ ਘਰਾਂ 'ਚੋਂ ਜ਼ਰੂਰ ਨਿਕਲਣ।

 

 

ਚੋਣਾਂ ਦੀਆਂ ਵੱਡੀਆਂ ਗੱਲਾਂ
ਪਾਕਿਸਤਾਨ 'ਚ ਸੰਸਦੀ ਚੋਣਾਂ ਦੇ ਨਾਲ ਹੀ ਸੂਬੇ ਦੀ ਚੋਣਾਂ ਵੀ ਹੋ ਰਹੀਆਂ ਹਨ। ਇਥੇ ਸੰਸਦ ਲਈ ਕੁਲ 342 ਸੀਟਾਂ ਹਨ, ਜਿਨ੍ਹਾਂ 'ਚ 70 ਸੀਟਾਂ ਪਹਿਲਾਂ ਹੀ ਰਿਜ਼ਰਵਡ ਹਨ। ਪਾਕਿਸਤਾਨ ਦੀਆਂ ਚੋਣਾਂ 'ਚ ਇਸ ਬਾਰ ਜੋ ਤਿੰਨ ਵੱਡੇ ਚਿਹਰੇ ਹਨ ਉਨ੍ਹਾਂ 'ਚ ਸ਼ਾਹਬਾਜ਼ ਸ਼ਰੀਫ, (ਪੀ.ਐੱਮ.ਐੱਲ-ਐੱਨ). ਇਮਰਾਮ ਖਾਨ (ਪੀ.ਟੀ.ਆਈ) ਅਤੇ ਬਿਲਾਵਨ ਅਲੀ ਭੂਟੋ (ਪੀ.ਪੀ.ਪੀ.) ਸ਼ਾਮਲ ਹੈ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੇ ਸਰਵੇ ਦੌਰਾਨ ਇਮਰਾਨ ਖਾਨ ਦਾ ਪੀ.ਐੱਮ. ਬਣਨ ਦਾ ਸੁਪਨਾ ਇਸ ਬਾਰ ਸੱਚ ਹੋ ਸਕਦਾ ਹੈ।


Related News