ਪਾਕਿਸਤਾਨ ਦੇ ਕ੍ਰਿਕਟਰ ਵਿਦੇਸ਼ੀ ਲੀਗ ਲਈ ਐੱਨ. ਓ. ਸੀ. ਜਾਰੀ ਨਾ ਹੋਣ ਤੋਂ ਨਾਖੁਸ਼

Monday, Nov 27, 2023 - 05:58 PM (IST)

ਕਰਾਚੀ, (ਭਾਸ਼ਾ)- ਪਾਕਿਸਤਾਨ ਦੇ ਕਈ ਕ੍ਰਿਕਟਰ ਆਸਟ੍ਰੇਲੀਆ ’ਚ ਬਿਗ ਬੈਸ਼ ਵਰਗੀ ਵਿਦੇਸ਼ੀ ਲੀਗ ’ਚ ਮੁਕਾਬਲੇਬਾਜ਼ੀ ਕਰਨ ਲਈ ਖਿਡਾਰੀਆਂ ਨੂੰ ਐੱਨ. ਓ. ਸੀ. ਜਾਰੀ ਕਰਨ ’ਚ ਦੇਰੀ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁੱਖ ਚੋਣਕਰਤਾ ਵਹਾਬ ਰਿਆਜ਼ ਤੋਂ ਨਾਖੁਸ਼ ਹਨ, ਜਿਸ ਨਾਲ ਦੋਨੋਂ ਪੱਖਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਦੀ ਘਰ ਵਾਪਸੀ, IPL 2024 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨਾਲ ਜੁੜਿਆ

ਖਿਡਾਰੀਆਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਐੱਨ. ਓ. ਸੀ. ਜਾਰੀ ਕਰਨ ਨੂੰ ਲੈ ਕੇ ਮੁੱਖ ਚੋਣਕਰਤਾ ਅਤੇ ਕ੍ਰਿਕਟਰਾਂ ਵਿਚਾਲੇ ਚੱਲ ਰਹੇ ਤਣਾਅ ਕਾਰਨ ਹਰਫਨਮੌਲਾ ਇਮਾਦ ਵਸੀਮ ਨੇ ਆਪਣਾ ਅੰਤਰਰਾਸ਼ਟਰੀ ਕਰੀਅਰ ਖਤਮ ਕਰਨ ਦਾ ਫੈਸਲਾ ਕੀਤਾ। 

ਇਹ ਵੀ ਪੜ੍ਹੋ : IPL 2024 ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ ਸ਼ੁਭਮਨ ਗਿੱਲ ਨੂੰ ਬਣਾਇਆ ਕਪਤਾਨ

ਇਮਾਦ ਨੇ ਸ਼ੁੱਕਰਵਾਰ ਨੂੰ ਸੰਨਿਆਸ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਦਾ 8 ਸਾਲ ਦਾ ਅੰਤਰਰਾਸ਼ਟਰੀ ਕਰੀਅਰ ਖਤਮ ਹੋਇਆ। ਸੂਤਰਾਂ ਨੇ ਕਿਹਾ ਕਿ ਇਮਾਦ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਕਿਉਂਕਿ ਉਸ ਕੋਲ ਯੂ. ਏ. ਈ., ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ’ਚ ਟੀ-10 ਅਤੇ ਟੀ-20 ਲੀਗ ਲਈ ਸ਼ਾਨਦਾਰ ਕਰਾਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News