ਪਾਕਿ ਕ੍ਰਿਕਟਰ ਫਖਰ ਜਮਾਨ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

Monday, Sep 02, 2019 - 04:20 PM (IST)

ਪਾਕਿ ਕ੍ਰਿਕਟਰ ਫਖਰ ਜਮਾਨ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਸਪੋਰਟਸ ਡੈਸਕ : ਪਾਕਿਸਤਾਨ ਦੇ ਕ੍ਰਿਕਟਰ ਫਖਰ ਜਮਾਨ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਦੀ ਖਬਰ ਸਾਹਮਣੇ ਆਈ ਹੈ। ਹੈਕਰ ਨੇ ਫਖਰ ਦੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਉਸਦੀ ਫੋਟੋ ਡਿਲੀਟ ਕਰ ਦਿੱਤੀ ਹੈ। ਇੰਨਾ ਹੀ ਨਹÄ ਹੈਕਰ ਨੇ ਇਹ ਵੀ ਲਿੱਖ ਦਿੱਤਾ ਹੈ ਕਿ ‘ਇਹ ਇੰਸਟਾਗ੍ਰਾਮ ਪ੍ਰੋਫਾਈਲ ਬਿਕਾਊ ਹੈ’। ਦਰਅਸਲ, ਅਕਸਰ ਸੈਲੀਬਿ੍ਰਟੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ ਸ਼ਿਕਾਰ ਪਾਕਿਸਤਾਨੀ ਸਲਾਮੀ ਬੱਲੇਬਾਜ਼ ਫਖਰ ਜਮਾਨ ਬਣੇ ਹਨ। ਨਾਲ ਹੀ ਦਿਲਚਸਪ ਗੱਲ ਇਹ ਹੈ ਕਿ 2 ਦਿਨ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਪ੍ਰੋਫਾਈਲ ਹੈਕ ਹੀ ਹੈ। ਫਖਰ ਜਮਾਨ ਦਾ ਅਕਾਊਂਟ ਹੈਕ ਹੋਣ ਦੇ ਬਾਅਦ ਉਸਦੇ ਸਾਥੀ ਖਿਡਾਰੀ ਸ਼ਾਹੀਨ ਅਫਰੀਦੀ ਨੇ ਇੰਸਟਾਗ੍ਰਾਮ ਨੂੰ ਟੈਗ ਕਰਦਿਆਂ ਟਵੀ ਕੀਤਾ ਕਿ ਪਾਕਿਸਤਾਨ ਦੀ ਸ਼ਾਨ ਅਤੇ ਕ੍ਰਿਕਟਰ ਫਖਰ ਜਮਾਨ ਦਾ ਇੰਸਟਾਗ੍ਰਾਮ ਹੈਕ ਹੋ ਗਿਆ ਹੈ।

PunjabKesari

ਇਸ ਦੇ ਨਾਲ ਹੀ ਸ਼ਾਹੀਨ ਨੇ ਲਿਖਿਆ ਇਹ ਇਕ ਵੈਰੀਫਾਈਡ ਅਕਾਊਂਟ ਹੈ। ਉਸ ਨੂੰ ਕਈ ਲੋਕ ਫਾਲੋ ਕਰਦੇ ਹਨ, ਕੀ ਤੁਸੀਂ ਉਸਦੀ ਮਦਦ ਕਰ ਸਕਦੇ ਹੋ। ਪ੍ਰੋਫਾਈਲ ’ਤੇ ਫਖਰ ਜਮਾਨ ਦੀ ਕੋਈ ਵੀ ਤਸਵੀਰ ਨਹੀਂ ਦਿਸ ਰਹੀ। ਕੁਝ ਤਸਵੀਰਾਂ ਅਲੱਗ ਤੋਂ ਅਪਲੋਡ ਕੀਤੀਆਂ ਗਈਆਂ ਹਨ। ਇਕ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਇਹ ਅਕਾਊਂਟ ਬਿਕਾਊ ਹੈ।

PunjabKesari

ਹਾਲਾਂਕਿ ਇਹ ਅਕਾਊਂਟ ਅਜੇ ਵੀ ਪ੍ਰਾਈਵੇਟ ਹੀ ਦਿਸ ਰਿਹਾ ਹੈ। ਜੋ ਲੋਕ ਫਾਲੋ ਕਰ ਰਹੇ ਹਨ ਉਨ੍ਹਾਂ ਨੂੰ ਹੀ ਉਸਦੀਆਂ ਤਸਵੀਰਾਂ ਦਿਸ ਰਹੀਆਂ ਹਨ। ਫਖਰ ਜਮਾਨ ਨੂੰ ਇੰਸਟਾਗ੍ਰਾਮ ’ਤੇ 1.71 ਲੱਖ ਲੋਕ ਫਾਲੋ ਕਰਦੇ ਹਨ। ਅਜੇ ਤੱਕ ਇਸੰਟਾਗ੍ਰਾਮ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਨਾ ਹੀ ਇਸ ਮਾਮਲੇ ’ਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਕੋਈ ਬਿਆਨ ਦਿੱਤਾ ਹੈ।


Related News