ਸਪਿਨ ਵਿਕਟ ਨਾਲ ਹੀ ਇੰਗਲੈਂਡ ਨੂੰ ਹਰਾ ਸਕਦੈ ਪਾਕਿਸਤਾਨ : ਸਟੀਵਨ ਫਿਨ

Sunday, Oct 13, 2024 - 10:47 AM (IST)

ਮੁਲਤਾਨ– ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੀਵਨ ਫਿਨ ਨੂੰ ਲੱਗਦਾ ਹੈ ਕਿ ਪਾਕਿਸਤਾਨ ਸੀਰੀਜ਼ ਦੇ ਦੂਜੇ ਟੈਸਟ ਵਿਚ ਤਦ ਵਾਪਸੀ ਕਰ ਸਕਦਾ ਹੈ ਜਦੋਂ ਉਸ ਨੂੰ ਅਗਲੇ ਮੁਕਾਬਲੇ ਲਈ ਮੁਲਤਾਨ ਵਿਚ ਸਪਿਨ ਵਿਕਟ ਮਿਲੇ। ਪਾਕਿਸਤਾਨ ਨੂੰ ਪਹਿਲੀ ਪਾਰੀ ਵਿਚ 556 ਦੌੜਾਂ ਬਣਾਉਣ ਦੇ ਬਾਵਜੂਦ ਸੀਰੀਜ਼ ਦੇ ਸ਼ੁਰੂਆਤੀ ਟੈਸਟ ਵਿਚ ਇੰਗਲੈਂਡ ਵਿਰੁੱਧ ਪਾਰੀ ਤੇ 47 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਮਾਰਚ 2022 ਤੋਂ ਘਰੇਲੂ ਧਰਤੀ ’ਤੇ ਉਸਦੀ ਹਾਰ ਦਾ ਸਿਲਸਿਲਾ ਜਾਰੀ ਰਿਹਾ। ਉਹ ਘਰ ’ਚ 11 ਟੈਸਟ ਖੇਡਣ ਤੋਂ ਬਾਅਦ ਜਿੱਤ ਤੋਂ ਵਾਂਝਾ ਹੈ, ਜਿਸ ਵਿਚ 7 ਹਾਰ ਤੇ 4 ਡਰਾਅ ਸ਼ਾਮਲ ਹਨ।

ਮੁਲਤਾਨ ਵਿਚ ਪਹਿਲੇ ਟੈਸਟ ਲਈ ਵਿਕਟ ਬੱਲੇਬਾਜ਼ਾਂ ਲਈ ਬਹੁਤ ਮਦਦਗਾਰ ਰਹੀ, ਕਿਉਂਕਿ ਹੈਰੀ ਬਰੂਕ ਨੇ 317 ਦੌੜਾਂ ਬਣਾਈਆਂ ਜਦਕਿ ਜੋ ਰੂਟ ਨੇ 262 ਦੌੜਾਂ ਦੀ ਪਾਰੀ ਖੇਡੀ ਤੇ ਇੰਗਲੈਂਡ ਲਈ 454 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ ਕੀਤੀ, ਜਿਨ੍ਹਾਂ ਨੇ 57 ਸਾਲ ਪਹਿਲਾਂ ਕੌਲਿਨ ਕਾਓਡ੍ਰੇ ਤੇ ਪੀਟਰ ਵੱਲੋਂ ਬਣਾਈ ਗਈ 411 ਦੌੜਾਂ ਦੀ ਪਿਛਲੀ ਸਰਵਸ੍ਰੇਸ਼ਠ ਸਾਂਝੇਦਾਰੀ ਨੂੰ ਪਿੱਛੇ ਛੱਡਿਆ।


Tarsem Singh

Content Editor

Related News