ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾਇਆ
Thursday, Feb 13, 2025 - 10:59 AM (IST)
![ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾਇਆ](https://static.jagbani.com/multimedia/2025_2image_10_58_173542581pak.jpg)
ਕਰਾਚੀ- ਮੁਹੰਮਦ ਰਿਜ਼ਵਾਨ (ਅਜੇਤੂ 122) ਤੇ ਆਗਾ ਸਲਮਾਨ (134) ਵਿਚਾਲੇ ਤੀਜੀ ਵਿਕਟ ਲਈ 260 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਪਾਕਿਸਤਾਨ ਨੇ ਤਿਕੋਣੀ ਲੜੀ ਦੇ ਵਨ ਡੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।
ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 5 ਵਿਕਟਾਂ ’ਤੇ 352 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ 4 ਵਿਕਟਾਂ ’ਤੇ 355 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਖੇਡੀ ਜਾ ਰਹੀ ਲੜੀ ਵਿਚ ਨਿਊਜ਼ੀਲੈਂਡ ਆਪਣੇ ਦੋ ਸ਼ੁਰੂਆਤੀ ਮੈਚ ਜਿੱਤ ਚੁੱਕੀ ਹੈ ਜਦਕਿ ਪਾਕਿਸਾਤਨ ਲਈ ਇਹ ਪਹਿਲੀ ਜਿੱਤ ਸੀ। ਦੱਖਣੀ ਅਫਰੀਕਾ ਅਜੇ ਆਪਣਾ ਖਾਤਾ ਨਹੀਂ ਖੋਲ੍ਹ ਸਕੀ।