ਦੱਖਣੀ ਅਫਰੀਕਾ ਦਾ ਦੌਰਾ ਕਰੇਗੀ ਪਾਕਿ ਬੀਬੀਆਂ ਦੀ ਕ੍ਰਿਕਟ ਟੀਮ

Monday, Dec 14, 2020 - 08:29 PM (IST)

ਦੱਖਣੀ ਅਫਰੀਕਾ ਦਾ ਦੌਰਾ ਕਰੇਗੀ ਪਾਕਿ ਬੀਬੀਆਂ ਦੀ ਕ੍ਰਿਕਟ ਟੀਮ

ਜੋਬਾਨਸਬਰਗ- ਪਾਕਿਸਤਾਨ ਦੀਆਂ ਬੀਬੀਆਂ ਦੀ ਕ੍ਰਿਕਟ ਟੀਮ ਅਗਲੇ ਸਾਲ ਦੇ ਸ਼ੁਰੂਆਤ 'ਚ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ, ਜਿੱਥੇ ਉਹ ਤਿੰਨ ਮੈਚਾਂ ਦੀ ਟੀ-20 ਤੇ ਵਨ ਡੇ ਸੀਰੀਜ਼ ਖੇਡੇਗੀ। ਦੱਖਣੀ ਅਫਰੀਕਾ ਤੇ ਪਾਕਿਸਤਾਨ ਦੇ ਵਿਚ 20 ਜਨਵਰੀ ਤੋਂ ਤਿੰਨ ਫਰਵਰੀ ਤੱਕ ਤਿੰਨ-ਤਿੰਨ ਮੈਚਾਂ ਦੀ ਟੀ-20 ਤੇ ਵਨ ਡੇ ਸੀਰੀਜ਼ ਖੇਡੀ ਜਾਵੇਗੀ। ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਤੋਂ ਬਾਅਦ ਦੋਵਾਂ ਟੀਮਾਂ ਦਾ ਇਹ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ। ਪਾਕਿਸਤਾਨ ਦੀ ਟੀਮ 11 ਜਨਵਰੀ ਨੂੰ ਡਰਬਨ ਦੇ ਲਈ ਰਵਾਨਾ ਹੋਵੇਗੀ। ਕ੍ਰਿਕਟ ਦੱਖਣੀ ਅਫਰੀਕਾ ਦੇ ਨਿਰਦੇਸ਼ਕ ਗ੍ਰੀਮ ਸਮਿਥ ਨੇ ਕਿਹਾ- ਸਾਨੂੰ ਇਹ ਐਲਾਨ ਕਰਕੇ ਖੁਸ਼ੀ ਹੋ ਰਹੀ ਹੈ ਕਿ ਇਸ ਸਖਤ ਦੌਰੇ 'ਚ 6 ਮਹੀਨੇ ਦੇ ਲੰਮੇ ਸਮੇਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਦੁਬਾਰਾ ਕ੍ਰਿਕਟ ਖੇਡੇਗੀ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਬੀਬੀਆਂ ਦੀ ਟੀਮ ਮੇਜ਼ਬਾਨੀ ਕਰਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਦੱਖਣੀ ਅਫਰੀਕਾ ਦੀ ਬੀਬੀਆਂ ਦੀ ਟੀਮ ਨੂੰ ਜ਼ਰੂਰਤ ਦੇ ਸਮੇਂ 'ਚ ਖੇਡਣ ਦਾ ਮੌਕਾ ਮਿਲੇਗਾ। ਅਸੀਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਨਾਲ ਕੰਮ ਕਰਨਾ ਪਸੰਦ ਕਰਾਂਗੇ ਤੇ ਅਸੀਂ ਪਾਕਿਸਤਾਨ ਦੀ ਬੀਬੀਆਂ ਦੀ ਟੀਮ ਦੀ ਮੇਜ਼ਬਾਨੀ ਕਰਨ ਦੇ ਲਈ ਉਤਸੁਕ ਹਾਂ।


ਨੋਟ- ਦੱਖਣੀ ਅਫਰੀਕਾ ਦਾ ਦੌਰਾ ਕਰੇਗੀ ਪਾਕਿ ਬੀਬੀਆਂ ਦੀ ਟੀਮ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News