Asia Cup, PAK vs SL: ਪਾਕਿ ਲਈ ਖਤਰੇ ਦੀ ਘੰਟੀ ਬਣਿਆ ਮੀਂਹ, ਮੈਚ ਰੱਦ ਹੋਇਆ ਤਾਂ ਸ਼੍ਰੀਲੰਕਾ ਨੂੰ ਹੋਵੇਗਾ ਲਾਭ

Thursday, Sep 14, 2023 - 04:43 PM (IST)

Asia Cup, PAK vs SL:  ਪਾਕਿ ਲਈ ਖਤਰੇ ਦੀ ਘੰਟੀ ਬਣਿਆ ਮੀਂਹ, ਮੈਚ ਰੱਦ ਹੋਇਆ ਤਾਂ ਸ਼੍ਰੀਲੰਕਾ ਨੂੰ ਹੋਵੇਗਾ ਲਾਭ

ਸਪੋਰਟਸ ਡੈਸਕ- ਏਸ਼ੀਆ ਕੱਪ 2023 'ਚ ਅੱਜ ਪਾਕਿਸਤਾਨ ਬਨਾਮ ਸ਼੍ਰੀਲੰਕਾ ਵਿਚਾਲੇ ਸੁਪਰ-4 ਮੈਚ ਖੇਡਿਆ ਜਾਣਾ ਹੈ। ਮੀਂਹ ਕਾਰਨ ਇਸ ਮੈਚ 'ਚ ਟਾਸ ਅਜੇ ਤੱਕ ਨਹੀਂ ਹੋ ਸਕਿਆ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਣਾ ਸੀ। ਜੇਕਰ ਇਹ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਸ਼੍ਰੀਲੰਕਾ ਦੀ ਟੀਮ ਫਾਈਨਲ 'ਚ ਪ੍ਰਵੇਸ਼ ਕਰੇਗੀ ਜਿੱਥੇ 17 ਨਵੰਬਰ ਨੂੰ ਉਸੇ ਮੈਦਾਨ 'ਤੇ ਉਨ੍ਹਾਂ ਦਾ ਸਾਹਮਣਾ ਭਾਰਤ ਨਾਲ ਹੋਵੇਗਾ।

ਇਹ ਵੀ ਪੜ੍ਹੋ- ਪਾਕਿ VS ਸ਼੍ਰੀਲੰਕਾ ਮੁਕਾਬਲੇ 'ਤੇ ਵੀ ਬਾਰਿਸ਼ ਦਾ ਖਤਰਾ, ਮੈਚ ਨਾ ਹੋਇਆ ਤਾਂ ਸ਼੍ਰੀਲੰਕਾ ਪਹੁੰਚੇਗੀ ਫਾਈਨਲ 'ਚ
ਸ਼੍ਰੀਲੰਕਾ 'ਚ ਹੁਣ ਤੱਕ ਖੇਡੇ ਗਏ ਏਸ਼ੀਆ ਕੱਪ 2023 ਦੇ ਕਈ ਮੈਚ ਖਰਾਬ ਮੌਸਮ ਕਾਰਨ ਪ੍ਰਭਾਵਿਤ ਹੋਏ ਹਨ। ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੈ। ਉਹ ਇਸ ਮੈਚ ਲਈ ਆਪਣੇ ਪਲੇਇੰਗ 11 ਦਾ ਐਲਾਨ ਕਰ ਚੁੱਕੇ ਹਨ। ਜਿਸ 'ਚ 5 ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਪਾਕਿਸਤਾਨ ਦੀ ਨੈੱਟ ਰਨ ਰੇਟ ਫਿਲਹਾਲ ਸ਼੍ਰੀਲੰਕਾ ਤੋਂ ਵੀ ਖਰਾਬ ਹੈ, ਜਿਸ ਕਾਰਨ ਮੈਚ ਰੱਦ ਹੋਣ 'ਤੇ ਉਹ ਫਾਈਨਲ 'ਚ ਨਹੀਂ ਪਹੁੰਚ ਸਕੇਗਾ।
ਸ਼੍ਰੀਲੰਕਾ ਨੇ ਇਸ ਟੂਰਨਾਮੈਂਟ 'ਚ ਹੁਣ ਤੱਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤ ਖ਼ਿਲਾਫ਼ ਆਖਰੀ ਮੈਚ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਪਰ ਉਨ੍ਹਾਂ ਨੇ ਆਪਣੀ ਖੇਡ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਅਜਿਹੇ 'ਚ ਪਾਕਿਸਤਾਨ ਲਈ ਇਹ ਮੁਕਾਬਲਾ ਆਸਾਨ ਨਹੀਂ ਮੰਨਿਆ ਜਾ ਰਿਹਾ ਹੈ। ਇਸ ਮੈਚ 'ਚ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਸ਼੍ਰੀਲੰਕਾ ਦੇ 20 ਸਾਲ ਦੇ ਸਪਿਨਰ ਦੁਨਿਥਾ ਵੇਲਾਲੇਜ 'ਤੇ ਰਹਿਣਗੀਆਂ।

ਇਹ ਵੀ ਪੜ੍ਹੋ-  ਛੋਟੇ ਜਿਹੇ ਕਰੀਅਰ 'ਚ ਸੂਰਿਆਕੁਮਾਰ ਨੇ ਬਣਾਏ ਵੱਡੇ ਰਿਕਾਰਡ, ਜਾਣੋ ਹੋਰ ਵੀ ਦਿਲਚਸਪ ਗੱਲਾਂ
ਜ਼ਮਾਨ ਖਾਨ ਪਾਕਿਸਤਾਨ ਵੱਲੋਂ ਵਨਡੇ 'ਚ ਕਰਨਗੇ ਡੈਬਿਊ 
ਪਾਕਿਸਤਾਨ ਨੇ ਇਸ ਮੈਚ ਲਈ ਆਪਣੇ ਪਲੇਇੰਗ 11 'ਚ ਜਿਨ੍ਹਾਂ ਪੰਜ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ, ਉਨ੍ਹਾਂ 'ਚ ਇੱਕ ਨਾਮ ਤੇਜ਼ ਗੇਂਦਬਾਜ਼ ਜ਼ਮਾਨ ਖਾਨ ਦਾ ਵੀ ਸ਼ਾਮਲ ਹੈ। ਜ਼ਮਾਨ ਨੇ ਹੁਣ ਤੱਕ ਸਿਰਫ਼ ਟੀ-20 ਅੰਤਰਰਾਸ਼ਟਰੀ ਕ੍ਰਿਕਟ ਖੇਡੀ ਹੈ। ਉਹ ਇਸ ਮੈਚ ਰਾਹੀਂ ਵਨਡੇ 'ਚ ਆਪਣਾ ਡੈਬਿਊ ਕਰਨਗੇ। ਜ਼ਮਾਨ ਨੂੰ ਸ਼੍ਰੀਲੰਕਾ ਦਾ ਮਲਿੰਗਾ ਵੀ ਕਿਹਾ ਜਾਂਦਾ ਹੈ, ਜਿਸ ਦਾ ਗੇਂਦਬਾਜ਼ੀ ਐਕਸ਼ਨ ਵੀ ਉਨ੍ਹਾਂ ਵਰਗਾ ਹੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News