PAK vs SA, CWC 23 : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਦਿੱਤਾ 271 ਦੌੜਾਂ ਦਾ ਟੀਚਾ

Friday, Oct 27, 2023 - 06:04 PM (IST)

PAK vs SA, CWC 23 : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਦਿੱਤਾ 271 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 26ਵਾਂ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲੈਂਦੇ ਹੋਏ ਬਾਬਰ ਆਜ਼ਮ (50) ਅਤੇ ਸਊਦ ਸ਼ਕੀਲ (52) ਦੇ ਅਰਧ ਸੈਂਕੜਿਆਂ ਦਾ ਫ਼ਾਇਦਾ ਉਠਾਉਂਦੇ ਹੋਏ ਦੱਖਣੀ ਅਫਰੀਕਾ ਨੂੰ 271 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ। ਤਬਰੇਜ਼ ਸ਼ਮਸੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਵਿਕਟਾਂ ਆਪਣੇ ਨਾਮ ਕੀਤੀਆਂ।

ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 7ਵੇਂ ਓਵਰ 'ਚ 38 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ। ਮਾਰਕੋ ਜਾਨਸਨ ਨੇ ਪਹਿਲਾਂ 4.3 ਓਵਰਾਂ ਵਿੱਚ ਅਬਦੁੱਲਾ ਸ਼ਫੀਕ (9) ਅਤੇ ਫਿਰ 6.3 ਓਵਰਾਂ ਵਿੱਚ ਇਮਾਮ ਉਲ ਹੱਕ (12) ਦਾ ਵਿਕਟ ਲਿਆ। ਹਾਲਾਂਕਿ ਇਸ ਤੋਂ ਬਾਅਦ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵਿਚਾਲੇ 48 ਦੌੜਾਂ ਦੀ ਛੋਟੀ ਸਾਂਝੇਦਾਰੀ ਹੋਈ। ਬਾਬਰ ਨੇ ਇਫ਼ਤਿਖਾਰ ਅਹਿਮਦ ਨਾਲ ਸਾਂਝੇਦਾਰੀ ਕੀਤੀ ਜਦੋਂ ਰਿਜ਼ਵਾਨ (31) 15.5 ਓਵਰਾਂ ਵਿੱਚ ਗੇਰਾਲਡ ਕੋਏਟਜ਼ੀ ਦੀ ਗੇਂਦ ’ਤੇ ਡੀ ਕਾਕ ਹੱਥੋਂ ਕੈਚ ਹੋ ਗਿਆ। ਛੋਟੀ ਜਿਹੀ ਸਾਂਝੇਦਾਰੀ (43) ਤੋਂ ਬਾਅਦ ਇਸ ਵਾਰ ਇਫਤਿਖਾਰ (21) ਨੂੰ ਆਪਣਾ ਵਿਕਟ ਗੁਆਉਣਾ ਪਿਆ, ਜੋ 25.1 ਓਵਰਾਂ ਵਿੱਚ ਸ਼ਮਸੀ ਦਾ ਸ਼ਿਕਾਰ ਬਣ ਗਿਆ।
ਇਸ ਤੋਂ ਬਾਅਦ ਟੀਮ ਨੂੰ ਬਾਬਰ ਦੇ ਰੂਪ 'ਚ ਵੱਡਾ ਝਟਕਾ ਲੱਗਾ ਜੋ ਅਰਧ ਸੈਂਕੜਾ ਜੜਨ ਤੋਂ ਬਾਅਦ 27.5 ਓਵਰਾਂ 'ਚ ਸ਼ਮਸੀ ਦੀ ਗੇਂਦ 'ਤੇ ਬੋਲਡ ਹੋ ਗਿਆ। ਇਸ ਤੋਂ ਬਾਅਦ ਸਊਦ ਸ਼ਕੀਲ ਅਤੇ ਸ਼ਾਦਾਬ ਖਾਨ ਵਿਚਾਲੇ 84 ਦੌੜਾਂ ਦੀ ਅਹਿਮ ਸਾਂਝੇਦਾਰੀ ਹੋਈ, ਜਿਸ ਦੀ ਟੀਮ ਨੂੰ ਲੋੜ ਸੀ। ਗੇਰਾਲਡ ਕੋਏਟਜ਼ੀ ਨੇ 39.4 ਓਵਰਾਂ 'ਚ ਸ਼ਾਦਾਬ (43) ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ ਅਤੇ ਟੀਮ ਨੂੰ ਇਕ ਵਾਰ ਫਿਰ ਮੁਸ਼ਕਲ 'ਚ ਲੈ ਆਉਂਦਾ। ਇਸ ਤੋਂ ਬਾਅਦ ਅਰਧ ਸੈਂਕੜਾ ਖੇਡ ਕੇ ਸ਼ਕੀਲ ਨੂੰ 42.1 ਓਵਰਾਂ 'ਚ ਸ਼ਮਸੀ ਨੇ ਬੋਲਡ ਕਰ ਦਿੱਤਾ। ਇਸ ਵਿਕਟ ਤੋਂ ਬਾਅਦ ਟੀਮ ਦੀ ਰਫ਼ਤਾਰ ਹੌਲੀ ਹੋਣ ਲੱਗੀ ਅਤੇ ਟੀਮ 46.3 ਓਵਰਾਂ 'ਚ 270 ਦੌੜਾਂ 'ਤੇ ਆਲ ਆਊਟ ਹੋ ਗਈ। ਆਖ਼ਰੀ ਤਿੰਨ ਵਿਕਟਾਂ ਸਿਰਫ਼ 11 ਦੌੜਾਂ 'ਤੇ ਡਿੱਗ ਗਈਆਂ ਜਿਨ੍ਹਾਂ 'ਚ ਸ਼ਾਹੀਨ ਅਫ਼ਰੀਦੀ (2), ਮੁਹੰਮਦ ਨਵਾਜ਼ (24) ਅਤੇ ਮੁਹੰਮਦ ਵਸੀਮ ਜੂਨੀਅਰ (7) ਸ਼ਾਮਲ ਸਨ।

ਇਹ ਵੀ ਪੜ੍ਹੋ- ਸਚਿਨ ਖਿਲਾਰੀ ​​ਨੇ ਸ਼ਾਟ ਪੁਟ ਐੱਫ-46 ਵਿੱਚ ਜਿੱਤਿਆ ਸੋਨ ਤਮਗਾ, ਰੋਹਿਤ ਨੇ ਕਾਂਸੀ

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤਣ ਤੋਂ ਬਾਅਦ ਕਿਹਾ, 'ਅਸੀਂ ਪਹਿਲਾਂ ਬੱਲੇਬਾਜ਼ੀ ਕਰਾਂਗੇ। ਹੁਣ ਹਰ ਮੈਚ ਮਹੱਤਵਪੂਰਨ ਹੈ ਅਤੇ ਅਸੀਂ ਉਸ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਸਾਨੂੰ ਸਾਰੇ ਵਿਭਾਗਾਂ, ਖ਼ਾਸ ਕਰਕੇ ਫੀਲਡਿੰਗ ਵਿੱਚ ਸੁਧਾਰ ਕਰਨ ਦੀ ਲੋੜ ਹੈ। ਸਾਨੂੰ ਇਕੱਠੇ ਆ ਕੇ ਚਰਚਾ ਕਰਨੀ ਪਵੇਗੀ ਕਿ ਕਿਵੇਂ ਬਿਹਤਰ ਬਣਨਾ ਹੈ। ਹੁਣ ਮੈਂ ਖੁਦ ਚੰਗਾ ਪ੍ਰਦਰਸ਼ਨ ਕਰਕੇ ਖੁਸ਼ ਹਾਂ। ਦੋ ਬਦਲਾਅ: ਹਸਨ ਅਲੀ ਬੀਮਾਰ ਹੈ, ਇਸ ਲਈ ਵਸੀਮ ਜੂਨੀਅਰ ਆਏ।
ਟੇਂਬਾ ਬਾਵੁਮਾ ਨੇ ਕਿਹਾ, ''ਅਸੀਂ ਕੁਝ ਚੰਗੀ ਕ੍ਰਿਕਟ ਖੇਡੀ ਹੈ, ਪ੍ਰੇਰਣਾਦਾਇਕ ਪ੍ਰਦਰਸ਼ਨ ਕੀਤਾ ਹੈ। ਅਸੀਂ ਆਪਣੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੀ ਮਦਦ ਨਾਲ ਕੁਝ ਗਤੀ ਹਾਸਲ ਕੀਤੀ ਹੈ। ਇਹ ਟੀ-20 ਵਿਸ਼ਵ ਕੱਪ ਵਰਗਾ ਨਹੀਂ ਹੈ ਜਿੱਥੇ ਤੁਸੀਂ ਸਿਰਫ਼ 4-5 ਗਰੁੱਪ ਮੈਚ ਖੇਡਦੇ ਹੋ, ਸਾਨੂੰ ਚੰਗਾ ਪ੍ਰਦਰਸ਼ਨ ਕਰਦੇ ਰਹਿਣਾ ਚਾਹੀਦਾ ਹੈ। ਮੈਂ ਯਕੀਨੀ ਤੌਰ 'ਤੇ ਇੱਥੇ ਬੱਲੇਬਾਜ਼ੀ ਕਰਾਂਗਾ, ਇਹ ਚੰਗੀ ਵਿਕਟ ਦੀ ਤਰ੍ਹਾਂ ਲੱਗ ਰਿਹਾ ਹੈ।

ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ- 5
ਪਾਕਿਸਤਾਨ- 2 ਜਿੱਤਾਂ
ਦੱਖਣੀ ਅਫਰੀਕਾ- 3 ਜਿੱਤਾਂ

ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ

ਪਿੱਚ ਰਿਪੋਰਟ
ਇਸ ਪੂਰੇ ਖੇਡ 'ਚ ਸਤ੍ਹਾ ਸੰਤੁਲਿਤ ਰਹਿ ਸਕਦੀ ਹੈ ਅਤੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਨੂੰ ਢੁਕਵੀਂ ਸਹਾਇਤਾ ਪ੍ਰਦਾਨ ਕਰ ਸਕਦੀ ਹੈ। ਇਸ ਮੈਦਾਨ 'ਤੇ ਵਨਡੇ 'ਚ ਪਹਿਲੀ ਪਾਰੀ ਦਾ ਔਸਤ ਸਕੋਰ 249 ਦੌੜਾਂ ਰਿਹਾ ਹੈ। ਤੇਜ਼ ਗੇਂਦਬਾਜ਼ ਅਤੇ ਸਪਿਨਰ ਦੋਵਾਂ ਨੂੰ ਪਿੱਚ ਤੋਂ ਬਰਾਬਰ ਦੀ ਮਦਦ ਮਿਲ ਸਕਦੀ ਹੈ।
ਮੌਸਮ
ਬੱਦਲਾਂ ਅਤੇ ਧੁੱਪ ਵਿਚਾਲੇ ਹੁਮਸ ਭਰਿਆ ਦਿਨ ਰਹਿਣ ਦੀ ਸੰਭਾਵਨਾ ਹੈ। ਦੁਪਹਿਰ ਤੱਕ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ ਪਰ ਮੈਚ ਦੇ ਆਖ਼ਰੀ ਪੜਾਅ ਦੌਰਾਨ ਇਹ 29 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ।

ਪਲੇਇੰਗ 11
ਪਾਕਿਸਤਾਨ: ਅਬਦੁੱਲਾ ਸ਼ਫੀਕ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸਊਦ ਸ਼ਕੀਲ, ਸ਼ਾਦਾਬ ਖਾਨ, ਇਫਤਿਖਾਰ ਅਹਿਮਦ, ਮੁਹੰਮਦ ਨਵਾਜ਼, ਸ਼ਾਹੀਨ ਅਫਰੀਦੀ, ਮੁਹੰਮਦ ਵਸੀਮ ਜੂਨੀਅਰ, ਹੈਰਿਸ ਰਊਫ।
ਦੱਖਣੀ ਅਫ਼ਰੀਕਾ: ਕਵਿੰਟਨ ਡੀ ਕਾਕ (ਵਿਕਟਕੀਪਰ), ਤੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸਨ, ਏਡੇਨ ਮਾਰਕਰਮ, ਹੇਨਰਿਚ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੇਨਸਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਲੁੰਗੀ ਐਨਗੀਡੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News