CWC 23, PAK vs NED : ਨੀਦਰਲੈਂਡ ਨੂੰ ਮਿਲਿਆ 287 ਦੌੜਾਂ ਦਾ ਟੀਚਾ, ਪਾਕਿਸਤਾਨ ਦੀ ਟੀਮ ਹੋਈ ਆਲਆਊਟ

10/06/2023 5:56:28 PM

ਸਪੋਰਟਸ ਡੈਸਕ : ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦਾ ਦੂਜਾ ਮੈਚ ਪਾਕਿਸਤਾਨ ਅਤੇ ਨੀਦਰਲੈਂਡ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਦੀ ਟੀਮ ਨੇ ਵਿਕਟਕੀਪਰ ਮੁਹੰਮਦ ਰਿਜ਼ਵਾਨ (68) ਅਤੇ ਸਊਦ ਸ਼ਕੀਲ (68) ਦੇ ਅਰਧ ਸੈਂਕੜਿਆਂ ਦੀ ਬਦੌਲਤ ਨੀਦਰਲੈਂਡ ਨੂੰ 287 ਦੌੜਾਂ ਦਾ ਟੀਚਾ ਦਿੱਤਾ।
ਪਾਕਿਸਤਾਨ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 38 ਦੌੜਾਂ 'ਤੇ ਤਿੰਨ ਵੱਡੀਆਂ ਵਿਕਟਾਂ ਗੁਆ ਦਿੱਤੀਆਂ, ਜਿਸ 'ਚ ਫਖਰ ਜ਼ਮਾਨ (12), ਇਜ਼ਾਮਾਮ ਉਲ ਹੱਕ (15) ਅਤੇ ਬਾਬਰ ਆਜ਼ਮ (5) ਸ਼ਾਮਲ ਸਨ। ਇਸ ਦੌਰਾਨ ਅਜਿਹਾ ਲੱਗ ਰਿਹਾ ਸੀ ਕਿ ਟੀਮ ਸ਼ਾਇਦ ਹੀ 200 ਦੌੜਾਂ ਵੀ ਬਣਾ ਸਕੇਗੀ। ਪਰ ਰਿਜ਼ਵਾਨ ਅਤੇ ਸ਼ਕੀਲ ਨੇ ਪਾਕਿਸਤਾਨ ਦੀ ਧਮਾਕੇਦਾਰ ਪਾਰੀ ਨੂੰ ਸੰਭਾਲ ਲਿਆ ਅਤੇ ਚੌਥੇ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕਰ ਕੇ ਪੂਰੀ ਖੇਡ ਹੀ ਬਦਲ ਦਿੱਤੀ। ਇਨ੍ਹਾਂ ਦੋਵਾਂ ਦੀ ਪਾਰੀ ਨੇ ਹੋਰਾਂ 'ਚ ਜੋਸ਼ ਭਰਿਆ ਅਤੇ ਟੀਮ ਨੇ 49 ਓਵਰਾਂ ਵਿੱਚ ਆਲ ਆਊਟ ਹੋ ਕੇ 286 ਦੌੜਾਂ ਬਣਾਈਆਂ। ਨੀਦਰਲੈਂਡ ਲਈ ਬਾਸ ਡੀ ਲੀਡੇ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।

ਇਹ ਵੀ ਪੜ੍ਹੋ- ਸ਼ਿਖਰ ਧਵਨ ਦਾ ਹੋਇਆ ਤਲਾਕ, ਕੋਰਟ ਨੇ ਕਿਹਾ- ਪਤਨੀ ਆਇਸ਼ਾ ਨੇ ਕ੍ਰਿਕਟਰ ਨੂੰ ਦਿੱਤੀ ਮਾਨਸਿਕ ਪੀੜਾ

ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦਾ ਦੂਜਾ ਮੈਚ ਪਾਕਿਸਤਾਨ ਅਤੇ ਨੀਦਰਲੈਂਡ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਅਭਿਆਸ ਮੈਚਾਂ ਦੌਰਾਨ ਪਾਕਿਸਤਾਨ ਦੀ ਗੇਂਦਬਾਜ਼ੀ ਪਹਿਲਾਂ ਵਾਂਗ ਵਧੀਆ ਨਹੀਂ ਦਿਖਾਈ ਦਿੱਤੀ। ਨੀਦਰਲੈਂਡ ਇਸ ਵੱਡੇ ਟੂਰਨਾਮੈਂਟ 'ਚ ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਨੂੰ ਹਰਾ ਕੇ ਵਿਸ਼ਵ ਕੱਪ ਕੁਆਲੀਫਾਇਰ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਇਸ ਟੂਰਨਾਮੈਂਟ 'ਚ ਉਤਰ ਰਿਹਾ ਹੈ। ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

 


Aarti dhillon

Content Editor

Related News