CWC 23: ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਦਿੱਤਾ 283 ਦੌੜਾਂ ਦਾ ਟੀਚਾ
Monday, Oct 23, 2023 - 05:45 PM (IST)
ਸਪੋਰਟਸ ਡੈਸਕ : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 22ਵਾਂ ਮੈਚ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਦੀ ਟੀਮ ਨੇ 50 ਓਵਰਾਂ 'ਚ 7 ਵਿਕਟਾਂ ਗੁਆ ਕੇ 282 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ ਜਿੱਤ ਲਈ 283 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਲਈ ਬਾਬਰ ਆਜ਼ਮ ਨੇ 74 ਦੌੜਾਂ, ਅਬਦੁੱਲ੍ਹ ਸ਼ਫੀਕ ਨੇ 58 ਦੌੜਾਂ, ਸੌਦ ਸ਼ਕੀਲ ਨੇ 25 ਦੌੜਾਂ , ਇਮਾਮ ਉਲ ਹੱਕ ਨੇ 17 ਦੌੜਾਂ, ਮੁਹੰਮਦ ਰਿਜ਼ਵਾਨ ਨੇ 8 ਦੌੜਾਂ, ਸ਼ਾਦਾਬ ਖਾਨ ਨੇ 40 ਦੌੜਾਂ ਤੇ ਇਫਤਿਖਾਰ ਅਹਿਮਦ ਨੇ 40 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਨਵੀਨ ਉਲ ਹੱਕ ਨੇ 2, ਮੁਹੰਮਦ ਨਬੀ ਨੇ 1, ਅਜ਼ਮਤੁੱਲ੍ਹਾ ਓਮਰਜ਼ਾਈ ਨੇ 1 ਤੇ ਨੂਰ ਅਹਿਮਦ ਨੇ 3 ਵਿਕਟਾਂ ਲਈਆਂ।
ਦੋਵਾਂ ਟੀਮਾਂ ਨੂੰ ਆਪਣੇ ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਲਈ ਦੋਵੇਂ ਹੀ ਜਿੱਤਣਾ ਚਾਹੁਣਗੇ। ਪਾਕਿਸਤਾਨ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਅਫਗਾਨਿਸਤਾਨ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰਨ ਵਾਲੀ ਟੀਮ ਲਈ ਸੈਮੀਫਾਈਨਲ ਦਾ ਰਸਤਾ ਲਗਭਗ ਬੰਦ ਹੋ ਜਾਵੇਗਾ।
ਹੈੱਡ ਟੂ ਹੈੱਡ
ਕੁੱਲ ਮੈਚ: 7
ਪਾਕਿਸਤਾਨ : 7 ਜਿੱਤਾਂ
ਅਫਗਾਨਿਸਤਾਨ : 0
ਇਹ ਵੀ ਪੜ੍ਹੋ : CWC 23 : ਭਾਰਤ ਨੇ ਵਿਰਾਟ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਪਿੱਚ ਰਿਪੋਰਟ
ਐੱਮ. ਏ. ਚਿਦਾਂਬਰਮ ਸਟੇਡੀਅਮ ਦੀਆਂ ਪਿੱਚਾਂ ਸਪਿਨ ਗੇਂਦਬਾਜ਼ਾਂ ਦਾ ਪੱਖ ਪੂਰਦੀਆਂ ਹਨ। ਇਹ ਆਮ ਤੌਰ 'ਤੇ ਖੁਸ਼ਕ ਹੁੰਦੀ ਹੈ ਅਤੇ ਸਪਿਨਰਾਂ ਨੂੰ ਪਕੜ ਦਿੰਦੀ ਹੈ। ਹੌਲੀ ਪਿੱਚ ਕਾਰਨ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਇਸ ਮੈਦਾਨ 'ਤੇ ਇਕ ਆਦਰਸ਼ ਵਿਕਲਪ ਹੋਵੇਗਾ।
ਮੌਸਮ
ਚੇਨਈ ਵਿੱਚ ਸੋਮਵਾਰ (22 ਅਕਤੂਬਰ) ਨੂੰ ਮੌਸਮ ਗਰਮ ਅਤੇ ਨਮੀ ਵਾਲਾ ਰਹੇਗਾ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਪੁਆਇੰਟ ਟੇਬਲ
ਪਾਕਿਸਤਾਨ : ਕੁੱਲ ਮੈਚ - 4, ਜਿੱਤ - 2, ਹਾਰ - 2, ਨੈੱਟ ਰਨ ਰੇਟ - -0.456, ਅੰਕ - 4, ਸਥਾਨ - 5ਵਾਂ
ਅਫਗਾਨਿਸਤਾਨ: ਕੁੱਲ ਮੈਚ - 4, ਜਿੱਤ 1, ਹਾਰ - 3, ਨੈੱਟ ਰਨ ਰੇਟ - -1.248, ਅੰਕ - 2, ਸਥਾਨ - 10ਵਾਂ
ਸੰਭਾਵਿਤ ਪਲੇਇੰਗ 11
ਪਾਕਿਸਤਾਨ: ਅਬਦੁੱਲਾ ਸ਼ਫੀਕ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸੌਦ ਸ਼ਕੀਲ, ਇਫਤਿਖਾਰ ਅਹਿਮਦ, ਮੁਹੰਮਦ ਨਵਾਜ਼, ਉਸਾਮਾ ਮੀਰ, ਹਸਨ ਅਲੀ, ਸ਼ਾਹੀਨ ਅਫਰੀਦੀ ਅਤੇ ਹੈਰਿਸ ਰਾਊਫ।
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਇਕਰਾਮ ਅਲੀਖਿਲ (ਵਿਕਟਕੀਪਰ), ਮੁਹੰਮਦ ਨਬੀ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ