ਕੋਰੋਨਾ ਦੇ ਖੌਫ ਦੌਰਾਨ ਇੰਗਲੈਂਡ ਰਵਾਨਾ ਹੋਈ ਪਾਕਿ ਟੀਮ, ਸੋਸ਼ਲ ਡਿਸਟੈਂਸਿੰਗ ਦਾ ਰੱਖਿਆ ਧਿਆਨ

06/28/2020 7:59:34 PM

ਕਰਾਚੀ- ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਨੂੰ ਕੋਚ ਮਿਸਬਾਹ ਉਲ ਹੱਕ ਦੇ ਨਾਲ ਇੰਗਲੈਂਡ ਦੌਰੇ ਦੇ ਲਈ ਰਵਾਨਾ ਹੋ ਗਈ। ਪਾਕਿਸਤਾਨ ਨੂੰ ਇਸ ਦੌਰੇ 'ਤੇ ਮੇਜ਼ਬਾਨ ਇੰਗਲੈਂਡ ਵਿਰੁੱਧ ਬੰਦ ਦਰਵਾਜੇ ਦੇ ਪਿੱਛੇ 3 ਟੈਸਟ ਤੇ 3 ਹੀ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਪਾਕਿਸਤਾਨ ਟੀਮ ਦੇ 20 ਮੈਂਬਰਾਂ ਦੀ ਯਾਤਰਾ ਤੋਂ ਪਹਿਲਾਂ ਟੈਸਟ ਕੀਤਾ ਗਿਆ। ਜਿਨ੍ਹਾਂ ਨੂੰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ, ਉਨ੍ਹਾਂ ਨੂੰ ਇੰਗਲੈਂਡ ਜਾਣ ਦੀ ਆਗਿਆ ਨਹੀਂ ਮਿਲੀ। ਇੰਗਲੈਂਡ ਦੌਰੇ ਦੇ ਲਈ ਰਵਾਨਾ ਹੋਣ ਦੇ ਦੌਰਾਨ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਮੈਬਰਾਂ ਨੇ ਬਹੁਤ ਸਾਵਧਾਨੀ ਵਰਤੀ ਤੇ ਸਾਰਿਆਂ ਨੇ ਮਾਸਕ ਪਾਇਆ ਹੋਇਆ ਸੀ, ਇਸ ਦੌਰਾਨ ਸਾਰਿਆਂ ਨੇ ਇਕ ਦੂਜੇ ਤੋਂ ਦੂਰੀ ਬਣਾਈ ਹੋਈ ਸੀ।


ਪਾਕਿਸਤਾਨ ਕ੍ਰਿਕਟ ਬੋਰਡ ਨੇ ਟਵਿੱਟਰ 'ਤੇ ਇੰਗਲੈਂਡ ਦੌਰੇ ਦੇ ਲਈ ਰਵਾਨਾ ਹੁੰਦੇ ਹੋਏ ਖਿਡਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫਲਾਇਟ 'ਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਗਈ ਤੇ ਹਰ ਸੀਟ 'ਤੇ ਇਕ ਖਿਡਾਰੀ ਬੈਠਿਆ ਨਜ਼ਰ ਆਇਆ। ਕੋਵਿਡ-19 ਦੇ ਕਾਰਨ ਮਾਰਚ ਦੇ ਅੱਧ ਤੋਂ ਕ੍ਰਿਕਟ ਦੀ ਸ਼ੁਰੂਆਤ ਇੰਗਲੈਂਡ ਤੇ ਵੈਸਟਇੰਡੀਜ਼ ਦੀ ਸੀਰੀਜ਼ ਦੇ ਨਾਲ ਹੋ ਰਹੀ ਹੈ। ਇੰਗਲੈਂਡ ਪਹੁੰਚਣ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਰੇ 20 ਮੈਬਰਾਂ, ਜਿਸ 'ਚ 11 ਸਪੋਰਟ ਸਟਾਫ ਦੇ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਸਾਰਿਆਂ ਨੂੰ 14 ਦਿਨ ਅਲੱਗ ਨਾਲ ਬਿਤਾਉਣੇ ਹੋਣਗੇ। ਇਸ ਤੋਂ ਬਾਅਦ 13 ਜੁਲਾਈ ਨੂੰ ਡਰਬੀਸ਼ਾਇਰ ਦੇ 'ਦਿ ਇਨਕੋਰਾ ਕਾਊਂਟੀ ਗਰਾਊਂਡ' ਭੇਜਿਆ ਜਾਵੇਗਾ। ਉੱਥੇ ਪਹਿਲੇ ਟੈਸਟ ਦੇ ਲਈ ਤਿਆਰੀ ਕਰੇਗੀ। ਇੰਗਲੈਂਡ ਤੇ ਵੈਸਟਇੰਡੀਜ਼ ਦੇ ਵਿਚ 3 ਟੈਸਟ ਮੈਚਾਂ ਦੀ ਸੀਰੀਜ਼ 28 ਜੁਲਾਈ ਤੱਕ ਚੱਲੇਗੀ।


Gurdeep Singh

Content Editor

Related News