ਪਾਕਿ ਨੇ ਜਨਵਰੀ ''ਚ 3 ਟੀ20 ਮੈਚਾਂ ਦੀ ਲੜੀ ਲਈ ਇੰਗਲੈਂਡ ਨੂੰ ਦਿੱਤਾ ਸੱਦਾ
Saturday, Oct 17, 2020 - 12:46 AM (IST)
ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇੰਗਲੈਂਡ ਨੂੰ ਅਗਲੇ ਸਾਲ ਜਨਵਰੀ 'ਚ 3 ਟੀ20 ਮੈਚਾਂ ਦੀ ਲੜੀ ਖੇਡਣ ਲਈ ਸੱਦਾ ਦਿੱਤਾ ਹੈ। ਪੀ. ਸੀ. ਬੀ. ਦੇ ਸੀ. ਈ. ਓ. ਵਸੀਮ ਖਾਨ ਨੇ ਇਸਦਾ ਖੁਲਾਸਾ ਕੀਤਾ। ਇੰਗਲੈਂਡ ਨੇ ਪਾਕਿਸਤਾਨ ਦਾ ਆਖਰੀ ਦੌਰਾ 2005-06 ਵਿਚ ਕੀਤਾ ਸੀ। ਤਦ ਟੀਮ ਨੇ ਟੈਸਟ ਤੇ ਵਨ ਡੇ ਲੜੀ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ।
ਵਸੀਮ ਖਾਨ ਨੇ ਪਾਕਿਸਤਾਨ ਦੇ ਇਕ ਟੀ. ਵੀ. ਚੈਨਲ ਨੂੰ ਕਿਹਾ ਕਿ- ਹਾਂ ਅਸੀਂ ਈ. ਸੀ. ਬੀ. (ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ) ਦੇ ਕੋਲ 13 ਤੋਂ 20 ਜਨਵਰੀ ਦੇ ਵਿਚ ਤਿੰਨ ਟੀ20 ਮੈਚਾਂ ਦੀ ਲੜੀ ਖੇਡਣ ਦੇ ਲਈ ਸੱਦਾ ਭੇਜਿਆ ਹੈ। ਉਨ੍ਹਾਂ ਨੇ ਸਾਫ ਕੀਤਾ ਕਿ ਇਸ ਦੌਰੇ ਦਾ ਪਾਕਿਸਤਾਨੀ ਟੀਮ ਦੇ ਇਸ ਸਾਲ ਦੇ ਇੰਗਲੈਂਡ ਦੌਰੇ ਨਾਲ ਕੋਈ ਸਬੰਧ ਨਹੀਂ ਹੈ। ਪਾਕਿਸਤਾਨ ਦੀ ਟੀਮ ਕੋਵਿਡ-19 ਦੇ ਬਾਵਜੂਦ ਟੈਸਟ ਲੜੀ ਲਈ ਇੰਗਲੈਂਡ ਖੇਡਣ ਲਈ ਗਈ ਸੀ।
ਵਸੀਮ ਖਾਨ ਨੇ ਕਿਹਾ ਕਿ- ਜਦੋ ਅਸੀਂ ਟੀਮ ਨੂੰ ਇੰਗਲੈਂਡ ਭੇਜਣ ਦਾ ਫੈਸਲਾ ਕੀਤਾ ਤਾਂ ਅਸੀਂ ਕੋਵਿਡ-19 ਅਤੇ ਜੈਵ ਸੁਰੱਖਿਅਤ ਵਾਰਾਤਰਣ ਨੂੰ ਲੈ ਕੇ ਚਿੰਤਤ ਸੀ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਚਿੰਤਾ ਜਤਾਈ ਸੀ ਕਿ ਇਸ ਨਾਲ ਸਾਡੇ ਆਪਣੇ ਖਿਡਾਰੀਆਂ ਨੂੰ ਖਤਰੇ 'ਚ ਪਾ ਸਕਦੇ ਹਨ। ਇਹ ਸਾਡੇ ਲਈ ਆਸਾਨ ਨਹੀਂ ਸੀ ਜਦਕਿ ਦੌਰੇ ਤੋਂ ਪਹਿਲਾਂ ਜਦੋ ਸਾਡੇ 10 ਖਿਡਾਰੀ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਸਦੇ ਸੱਦੇ ਦਾ ਫੈਸਲਾ ਕਰਨਾ ਹੁਣ ਇੰਗਲੈਂਡ ਕ੍ਰਿਕਟ ਬੋਰਡ ਦੇ ਹੱਥ 'ਚ ਹੈ।