ਬੇਟੀ ਦੀ ਮੌਤ ਤੋਂ ਬਾਅਦ ਇਸ ਸਟਾਰ ਕ੍ਰਿਕਟਰ ਨੇ ਕਦੇ ਨਹੀਂ ਖੇਡਿਆ ਟੈਸਟ ਕ੍ਰਿਕਟ

Wednesday, Sep 06, 2017 - 12:23 PM (IST)

ਨਵੀਂ ਦਿੱਲੀ— ਵਨਡੇ ਇਤਿਹਾਸ ਵਿਚ 12 ਸਾਲ ਤੱਕ ਸਰਵਉੱਚ ਵਿਅਕਤੀਗਤ ਸਕੋਰ ਦਾ ਰਿਕਾਰਡ ਰੱਖਣ ਵਾਲੇ ਸਈਦ ਅਨਵਰ ਅੱਜ (6 ਸਤੰਬਰ) 49 ਸਾਲ ਦੇ ਹੋ ਗਏ ਹਨ। ਪਾਕਿਸਤਾਨ ਦੇ ਇਸ ਸਲਾਮੀ ਬੱਲੇਬਾਜ ਨੇ 1997 ਵਿਚ ਭਾਰਤ ਖਿਲਾਫ ਚੇਨਈ ਵਿਚ 194 ਦੌੜਾਂ ਬਣਾਈਆਂ, ਜੋ ਉਸ ਸਮੇਂ ਵਨਡੇ ਦੀ ਸਭ ਤੋਂ ਵੱਡੀ ਪਾਰੀ ਰਹੀ। 2009 ਵਿੱਚ ਜਿੰਬਾਬਵੇ ਦੇ ਚਾਰਲਸ ਕੋਵੇਂਟਰੀ ਨੇ ਅਜੇਤੂ 194 ਦੌੜਾਂ ਦੀ ਪਾਰੀ ਖੇਡ ਕੇ ਇਸ ਜਾਦੁਈ ਅੰਕੜੇ ਦਾ ਮੁਕਾਬਲਾ ਕੀਤਾ ਸੀ। ਪਰ ਇਸਦੇ ਤਿੰਨ ਸਾਲ ਬਾਅਦ ਹੀ ਸਚਿਨ ਤੇਂਦੁਲਕਰ ਨੇ ਅਜੇਤੂ 200 ਦੌੜਾਂ ਦੀ ਇਤਿਹਾਸਕ ਪਾਰੀ ਖੇਡ ਕੇ ਰਿਕਾਰਡਬੁੱਕ ਵਿਚ ਨਾਮ ਦਰਜ ਕਰਾ ਲਿਆ।

PunjabKesari
ਸਈਦ ਅਨਵਰ ਦਾ ਕੌਮਾਂਤਰੀ ਕ੍ਰਿਕਟ ਕਰੀਅਰ 13 ਸਾਲ (1990-2003) ਦਾ ਰਿਹਾ, ਪਰ 2001 ਦਾ ਮੁਲਤਾਨ ਟੈਸਟ ਇਸ ਪਾਕਿਸਤਾਨੀ ਬੱਲੇਬਾਜ ਲਈ ਆਖਰੀ ਟੈਸਟ ਸਾਬਤ ਹੋਇਆ। ਇਸ ਟੈਸਟ ਵਿਚ ਸੈਂਕੜਾ ਲਗਾਉਣ ਦੇ ਬਾਅਦ ਉਨ੍ਹਾਂ ਨੇ ਫਿਰ ਟੈਸਟ ਕ੍ਰਿਕਟ ਨਹੀਂ ਖੇਡਿਆ। ਦਰਅਸਲ,  31ਅਗਸਤ 2001 ਨੂੰ ਪਾਕਿਸਤਾਨ ਨੇ ਏਸ਼ੀਅਨ ਟੈਸਟ ਚੈਂਪੀਅਨਸ਼ਿਪ ਦੌਰਾਨ ਮੁਲਤਾਨਨ ਟੈਸਟ ਦੇ ਤੀਸਰੇ ਹੀ ਦਿਨ ਬੰਗਲਾਦੇਸ਼ ਖਿਲਾਫ ਪਾਰੀ ਅਤੇ 264 ਦੌੜਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ।

Image result for saeed anwar pak cricketer test
ਸਈਦ ਅਨਵਰ ਦੇ ਮੁਲਤਾਨ ਟੈਸਟ ਦੇ ਪਹਿਲੇ ਦਿਨ (29 ਅਗਸਤ) ਨੂੰ ਸੈਂਕੜਾ ਲਗਾਉਣ ਦੇ ਦੋ ਦਿਨ ਬਾਅਦ ਹੀ ਉਨ੍ਹਾਂ ਦੀ ਸਾਢੇ ਤਿੰਨ ਸਾਲ ਦੀ ਬੇਟੀ ਬਿਸਮਾਹ ਦੀ ਲੰਬੇ ਰੋਗ ਦੇ ਬਾਅਦ ਮੌਤ ਹੋ ਗਈ। ਉਹ ਲਾਹੌਰ ਪਰਤ ਗਏ। ਇਸਦੇ ਬਾਅਦ ਫਿਰ ਕਦੇ ਟੈਸਟ ਮੈਚ ਨਹੀਂ ਖੇਡਿਆ। ਹਾਲਾਂਕਿ ਇਸਦੇ ਬਾਅਦ ਸਈਦ ਅਨਵਰ ਦਾ ਵਨਡੇ ਟੀਮ ਵਿਚ ਆਉਣ-ਜਾਣ ਲੱਗਾ ਰਿਹਾ। 2003 ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਭਾਰਤ ਖਿਲਾਫ ਜੁਝਾਰੂ ਸੈਂਕੜਾ ਜਮਾਇਆ, ਪਰ ਪਾਕਿਸਤਾਨ ਉਹ ਮੈਚ ਹਾਰ ਗਿਆ ਸੀ। ਅਨਵਰ ਨੇ ਉਹ ਸੈਂਕੜਾ ਆਪਣੀ ਮਰਹੂਮ ਬੇਟੀ ਨੂੰ ਸਮਰਪਤ ਕੀਤਾ। ਆਪਣੀ ਬੇਟੀ ਦੀ ਮੌਤ ਦੇ ਬਾਅਦ ਅਨਵਰ ਦਾ ਝੁਕਾਅ ਧਰਮ ਵੱਲ ਹੋ ਗਿਆ ਅਤੇ ਉਨ੍ਹਾਂ ਨੇ ਆਪਣੀ ਦਾੜੀ ਵਧਾ ਲਈ।


Related News