ਅਰੁਣ ਜੇਤਲੀ ਦੇ ਦਿਹਾਂਤ 'ਤੇ ਸਹਿਵਾਗ ਨੇ ਪ੍ਰਗਟਾਇਆ ਦੁੱਖ, ਕੀਤਾ ਭਾਵੁਕ ਟਵੀਟ

08/24/2019 2:34:03 PM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਬੀ. ਜੇ. ਪੀ. ਨੇਤਾ ਅਰੁਣ ਜੇਤਲੀ ਦਾ ਅੱਜ ਲੰਬੀ ਬੀਮਾਰੀ ਤੋਂ ਬਾਅਦ ਦਿੱਲੀ ਦੇ ਏਮਸ ਹਸਪਤਾਲ 'ਚ ਦਿਹਾਂਤ ਹੋ ਗਿਆ। ਅੱਜ ਦੁਪਹਿਰ 12 ਵੱਜ ਕੇ ਸੱਤ ਮਿੰਟ 'ਤੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅਰੁਣ ਜੇਤਲੀ ਦੇ ਦਿਹਾਂਤ ਦੀ ਖਬਰ ਨਾਲ ਦੇਸ਼ ਭਰ 'ਚ ਸੋਗ ਦੀ ਲਹਿਰ ਹੈ ਪਰ ਉਨ੍ਹਾਂ ਦੇ ਕ੍ਰਿਕਟ ਜਗਤ ਨਾਲ ਜੁੜੇ ਹੋਣ ਦੀ ਵਜ੍ਹਾ ਨਾਲ ਭਾਰਤੀ ਕ੍ਰਿਕਟਰ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਟੀਮ ਇੰਡੀਆ ਦੇ ਸਾਬਕਾ ਸਟਾਰ ਅਤੇ ਦਿੱਲੀ ਦੇ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵੀ ਦੁੱਖ ਜਤਾਇਆ ਹੈ। ਸਹਿਵਾਗ ਨੇ ਕਿਹਾ ਹੈ ਕਿ ਉਹ ਅਰੁਣ ਜੇਤਲੀ ਜੀ ਦੇ ਦਿਹਾਂਤ ਨਾਲ ਦੁੱਖੀ ਹਨ। 

ਸਹਿਵਾਗ ਨੇ ਕਿਹਾ, ਅਰੁਣ ਜੇਤਲੀ ਜੀ ਦੇ ਦਿਹਾਂਤ ਦੀ ਖਬਰ ਨਾਲ ਉਹ ਦੁਖੀ ਹਨ। ਸਾਰਵਜਨਿਕ ਜੀਵਨ 'ਚ ਯੋਗਦਾਨ ਦੇਣ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਕ੍ਰਿਕਟ ਦੇ ਕਈ ਖਿਡਾਰੀਆਂ ਦੇ ਜੀਵਨ 'ਚ ਵੀ ਅਹਿਮ ਯੋਗਦਾਨ ਦਿੱਤਾ। ਜਿਨ੍ਹਾਂ ਦੀ ਵਜ੍ਹਾ ਨਾਲ ਕਈ ਖਿਡਾਰੀ ਭਾਰਤ ਲਈ ਖੇਡ ਸਕੇ। ਇਕ ਸਮਾਂ ਅਜਿਹਾ ਸੀ ਜਦੋਂ ਦਿੱਲੀ ਦੇ ਕਾਫੀ ਖਿਡਾਰੀਆਂ ਨੂੰ ਉੱਚ ਪੱਧਰ 'ਤੇ ਮੌਕੇ ਨਹੀਂ ਮਿਲਦੇ ਸਨ। ਪਰ ਡੀ. ਡੀ. ਸੀ. ਏ. 'ਚ ਉਨ੍ਹਾਂ ਦੀ ਅਗਵਾਈ 'ਚ ਮੇਰੇ ਨਾਲ ਕਈ ਦਿੱਲੀ ਦੇ ਖਿਡਾਰੀਆਂ ਨੂੰ ਭਾਰਤ ਲਈ ਖੇਡਣ ਦਾ ਮੌਕਾ ਮਿਲਿਆ।

ਵੀਰੂ ਨੇ ਜੇਤਲੀ ਦੀ ਤਰੀਫ ਕਰਦੇ ਹੋਏ ਅੱਗੇ ਲਿੱਖਿਆ, ਉਹ ਹਮੇਸ਼ਾ ਖਿਡਾਰੀਆਂ ਦੀ ਜ਼ਰੂਰਤ ਨੂੰ ਸੁੱਣਦੇ ਸਨ ਅਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਵੀ ਦਿੰਦੇ ਸਨ। ਵਿਅਕਤੀਗਤ ਤੌਰ 'ਤੇ ਮੇਰਾ ਉਨ੍ਹਾਂ ਨਾਲ ਬੇਹੱਦ ਹੀ ਖੂਬਸੂਰਤ ਰਿਸ਼ਤਾ ਰਿਹਾ। ਮੇਰੀ ਦੁਆਵਾਂ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹੈ। ਓਮ ਸ਼ਾਂਤੀ 


Related News