UFC ''ਚ ਵਾਪਸੀ ਦੀ ਤਿਆਰੀ ''ਚ ਪੇਜੇ ਬੇਨਜਾਟ, ਕਿਹਾ-ਕਿਸੇ ਨੂੰ ਮੁੱਕਾ ਮਾਰਨਾ ਚਾਹੁੰਦੀ ਹਾਂ
Saturday, Oct 19, 2019 - 12:25 AM (IST)

ਨਵੀਂ ਦਿੱਲੀ : ਯੂ. ਐੱਫ. ਸੀ. ਫਾਈਟਰ ਪੇਜੇ ਵੇਨਜਾਟ ਨੇ ਰਿੰਗ ਵਿਚ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੇਜੇ ਨੇ ਇਸਦੇ ਲਈ ਯੂ. ਐੱਫ. ਸੀ. ਪ੍ਰੈਜ਼ੀਡੈਂਟ ਡਾਨਾ ਵ੍ਹਾਈਟ ਨਾਲ ਸੰਪਰਕ ਕਰ ਕੇ ਕਿਹਾ ਹੈ ਕਿ ਉਹ ਜਲਦ ਹੀ ਰਿੰਗ ਵਿਚ ਉਤਰ ਕੇ ਕਿਸੇ ਨੂੰ ਮੁੱਕਾ ਮਾਰਨਾ ਚਾਹੁੰਦੀ ਹੈ, ਉਸ ਨੂੰ ਦਸੰਬਰ ਤੋਂ ਪਹਿਲਾਂ ਰਿੰਗ ਵਿਚ ਉਤਰਨ ਦੀ ਮਨਜ਼ੂਰੀ ਦਿੱਤੀ ਜਾਵੇ।
ਪੇਜੇ ਬੀਤੀ ਜੁਲਾਈ ਵਿਚ ਫਾਈਟ ਦੌਰਾਨ ਆਪਣੀ ਬਾਂਹ ਜ਼ਖ਼ਮੀ ਕਰਵਾ ਚੁੱਕੀ ਸੀ। ਇਸ ਤੋਂ ਬਾਅਦ ਉਹ ਇਲਾਜ ਕਰਵਾਉਣ ਵਿਚ ਰੁੱਝੀ ਹੋਈ ਸੀ। ਹਾਲਾਂਕਿ ਇਸ ਦੌਰਾਨ ਵੀ ਪੇਜੇ ਨੂੰ ਕਈ ਮਾਡਲਿੰਗ ਅਸਾਈਨਮੈਂਟ 'ਤੇ ਦੇਖਿਆ ਗਿਆ। ਸਮੁੰਦਰ ਕੰਢੇ ਅਠਕੇਲੀਆਂ ਕਰਦਿਆਂ ਦੀਆਂ ਉਸਦੀਆਂ ਕਈ ਫੋਟੋਆਂ ਵੀ ਵਾਈਰਲ ਹੋਈਆਂ ਸਨ ਤੇ ਇਸ ਦੌਰਾਨ ਉਸਦੇ ਡਬਲਯੂ. ਡਬਲਯੂ. ਈ. ਵਿਚ ਡੈਬਿਊ ਕਰਨ ਦੀ ਵੀ ਖਬਰ ਉਠੀ ਸੀ। ਫਿਲਹਾਲ ਰਿੰਗ 'ਚੋਂ ਬਾਹਰ ਹੋਣ ਤੋਂ ਬਾਅਦ ਪੇਜੇ ਨੇ ਕਿਹਾ ਕਿ ਮੈਨੂੰ ਇਕ ਮਹੀਨਾ ਹੋ ਗਿਆ ਹੈ ਤੇ ਮੈਂ ਕੁਝ ਵੀ ਨਹੀਂ ਸੁਣਿਆ ਹੈ। ਮੈਂ ਆਪਣੀ ਬਾਂਹ ਨੂੰ ਫਿਰ ਤੋਂ ਠੀਕ ਕਰ ਰਹੀ ਹਾਂ ਕਿਉਂਕਿ ਮੈਂ ਵਾਪਸੀ ਲਈ ਤਿਆਰ ਰਹਿਣਾ ਚਾਹੁੰਦੀ ਹਾਂ। ਮੈਂ ਇੰਤਜ਼ਾਰ ਵਿਚ ਹਾਂ ਕਿ ਉਹ (ਯੂ. ਐੱਫ. ਸੀ. ਮੈਨੇਜਮੈਂਟ) ਕੀ ਰੁਖ ਦਿਖਾਉਂਦਾ ਹੈ। ਪੇਜੇ ਨੇ ਕਿਹਾ, ''ਮੈਨੂੰ ਪਤਾ ਹੈ ਕਿ ਅਜਿਹੇ ਲੋਕ ਹਨ, ਜਿਹੜੇ ਮੇਰੇ ਨਾਲ ਲੜਨਾ ਚਾਹੁੰਦੇ ਹਨ। ਮੇਰੇ ਕੋਲ ਅਜਿਹੇ ਲੋਕਾਂ ਦੀ ਇਕ ਸੂਚੀ ਹੈ, ਜਿਹੜੇ ਮੈਨੂੰ ਇਸ ਤੋਂ ਬਾਅਦ ਟਵਿਟਰ 'ਤੇ ਫਾਲੋਅ ਕਰਨ ਵਾਲੇ ਹਨ ਤੇ ਚੱਲੋ ਇਸ ਨੂੰ ਕਰਦੇ ਹਾਂ। ਮੈਂ ਤਿਆਰ ਹਾਂ, ਮੇਰੇ ਨਾਲ ਝਗੜਾ ਕਰ ਲਓ।''
ਪੇਜੇ ਨੇ ਇਸਦੇ ਲਈ ਯੂ. ਐੱਫ. ਸੀ. ਪ੍ਰੈਜ਼ੀਡੈਂਟ ਡਾਨਾ ਵ੍ਹਾਈਟ ਨਾਲ ਵੀ ਗੱਲ ਕੀਤੀ ਹੈ। ਉਸ ਨੇ ਕਿਹਾ ਕਿ ਹੇ ਡਾਨਾ, ਮੈਂ ਲੜਨ ਲਈ ਤਿਆਰ ਹਾ, ਮੈਨੂੰ ਦਸੰਬਰ ਵਿਚ ਇਕ ਲੜਾਈ ਦੇ ਦਿਓ। ਮੈਨੂੰ ਲੱਗਦਾ ਹੈ ਕਿ ਇਸ ਨਾਲ ਮੈਨੂੰ 10 ਤੋਂ 12 ਹਫਤੇ ਤਿਆਰੀ ਲਈ ਮਿਲ ਜਾਣਗੇ, ਇਸ ਵਿਚ 4 ਹਫਤੇ ਵੀ ਬੀਤ ਗਏ ਹਨ।