ਵਿਦੇਸ਼ੀ ਚੁਣੋਤੀਆਂ ਤੋਂ ਪਾਰ ਪਾਉਣਾ ਹਮੇਸ਼ਾ ਖਾਸ ਹੁੰਦੈ : ਧਰੁਵ ਜੁਰੇਲ

Friday, Aug 01, 2025 - 12:34 AM (IST)

ਵਿਦੇਸ਼ੀ ਚੁਣੋਤੀਆਂ ਤੋਂ ਪਾਰ ਪਾਉਣਾ ਹਮੇਸ਼ਾ ਖਾਸ ਹੁੰਦੈ : ਧਰੁਵ ਜੁਰੇਲ

ਨਵੀਂ ਦਿੱਲੀ (ਭਾਸ਼ਾ)- ਭਾਰਤ ਦਾ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਸਮਝਦਾ ਹੈ ਕਿ ਵਿਦੇਸ਼ੀ ਹਾਲਾਤ ’ਚ ਚੰਗਾ ਪ੍ਰਦਰਸ਼ਨ ਕਰਨ ਨਾਲ ਖਿਡਾਰੀ ਦਾ ਆਤਮਵਿਸ਼ਵਾਸ ਵੱਧਦਾ ਹੈ ਅਤੇ ਉਹ ਜ਼ਖਮੀ ਉੱਪ-ਕਪਤਾਨ ਰਿਸ਼ਭ ਪੰਤ ਦੀ ਜਗ੍ਹਾ ਇੰਗਲੈਂਡ ਖਿਲਾਫ 5ਵੇਂ ਟੈਸਟ ਮੈਚ ’ਚ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਲਈ ਪਾਬੰਦ ਹੈ। ਪੰਤ ਦੇ ਜ਼ਖਮੀ ਹੋਣ ਕਾਰਨ 24 ਸਾਲਾ ਜੁਰੇਲ ਨੇ ਲਾਰਡਜ਼ ਅਤੇ ਮਾਨਚੈਸਟਰ ’ਚ ਪਿਛਲੇ 2 ਟੈਸਟ ਮੈਚਾਂ ’ਚ ਭਾਰਤ ਲਈ ਵਿਕਟਕੀਪਿੰਗ ਕੀਤੀ ਸੀ।

ਜੁਰੇਲ ਨੇ ਕਿਹਾ ਕਿ ਵਿਦੇਸ਼ ਦੀਆਂ ਚੁਣੋਤੀਆਂ ਤੋਂ ਪਾਰ ਪਾਉਣਾ ਹਮੇਸ਼ਾ ਖਾਸ ਹੁੰਦਾ ਹੈ। ਜੇਕਰ ਤੁਸੀਂ ਵਿਦੇਸ਼ ’ਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਲੋਕ ਤੁਹਾਨੂੰ ਉੱਚਾ ਦਰਜਾ ਦੇਣਗੇ। ਇਸ ਲਈ ਮੈਂ ਬਹੁਤ ਉਤਸਾਹਿਤ ਹਾਂ। ਮੈਂ ਬਸ ਮੈਦਾਨ ’ਤੇ ਉਤਰ ਕੇ ਖੁਦ ਨੂੰ ਪ੍ਰਗਟ ਕਰਨਾ ਚਾਹੁੰਦਾ ਹਾਂ। ਇਹ ਮੈਚ ਸਾਡੇ ਸਾਰਿਆਂ ਲਈ ਬੇਹੱਦ ਮਹੱਤਵਪੂਰਨ ਹੈ। ਇਸ ਲਈ ਮੈਂ ਇਸ ’ਚ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਲਈ ਪਾਬੰਦ ਹਾਂ ਮੈਂ ਟੀਮ ਦੀ ਜਿੱਤ ’ਚ ਆਪਣਾ ਯੋਗਦਾਨ ਦੇਣਾ ਚਾਹੁੰਦਾ ਹਾਂ।

ਪਿਛਲੇ ਸਾਲ ਰਾਜਕੋਟ ’ਚ ਇਸੇ ਵਿਰੋਧੀ ਖਿਲਾਫ ਟੈਸਟ ਕ੍ਰਿਕਟ ’ਚ ਡੈਬਿਊ ਕਰਨ ਵਾਲੇ ਜੁਰੇਲ ਨੇ ਹੁਣ ਤੱਕ 4 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ’ਚ ਉਸ ਨੇ 40.40 ਦੀ ਅੌਸਤ ਨਾਲ 202 ਦੌੜਾਂ ਬਣਾਈਅਾਂ ਹਨ। ਉਸ ਦੇ ਨਾਂ ’ਤੇ ਇਕ ਅਰਧ-ਸੈਂਕੜਾ ਵੀ ਦਰਜ ਹੈ। ਉਸ ਨੇ ਕਿਹਾ ਕਿ ਇਕ ਟੀਮ ਮੈਨ ਉਹ ਹੁੰਦਾ ਹੈ, ਜੋ ਅੰਤਿਮ ਇਲੈਵਨ ’ਚ ਸ਼ਾਮਿਲ ਹੋਣ ਜਾਂ ਨਾ ਹੋਣ ’ਤੇ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੈ, ਜਿਸ ’ਚ ਟੀਮ ਨੂੰ ਜਿੱਤ ਮਿਲਦੀ ਹੈ।


author

Hardeep Kumar

Content Editor

Related News