ਸਾਡੀ ਤਾਕਤ ਹੈ ਪੈਨਲਟੀ ਕਾਰਨਰ, ACT ''ਚ ਚੀਨ ਨੂੰ ਹਰਾਉਣ ਤੋਂ ਬਾਅਦ ਬੋਲੇ ਹਾਰਦਿਕ ਸਿੰਘ

Friday, Aug 04, 2023 - 04:19 PM (IST)

ਚੇਨਈ— ਭਾਰਤ ਦੇ ਉਪ ਕਪਤਾਨ ਹਾਰਦਿਕ ਸਿੰਘ ਨੇ ਕਿਹਾ ਹੈ ਕਿ ਪੈਨਲਟੀ ਕਾਰਨਰ ਮੇਜ਼ਬਾਨ ਟੀਮ ਦੀ ਤਾਕਤ ਹਨ ਅਤੇ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ 'ਚ ਉਹ ਇਸ ਦਾ ਪੂਰਾ ਇਸਤੇਮਾਲ ਕਰਨਗੇ। ਭਾਰਤ ਨੇ ਪਹਿਲੇ ਮੈਚ 'ਚ ਪੈਨਲਟੀ ਕਾਰਨਰ ਰਾਹੀਂ ਛੇ ਗੋਲ ਕਰਕੇ ਚੀਨ ਨੂੰ 7-2 ਨਾਲ ਹਰਾਇਆ।

ਇਹ ਵੀ ਪੜ੍ਹੋ- ਕੀ ਸ਼ੋਏਬ ਮਲਿਕ ਤੇ ਸਾਨੀਆ ਮਿਰਜ਼ਾ ਦਾ ਹੋ ਗਿਆ ਤਲਾਕ? ਪਾਕਿ ਕ੍ਰਿਕਟਰ ਨੇ ਇੰਸਟਾ 'ਤੇ ਦਿੱਤਾ ਇਹ ਸੰਕੇਤ
ਹਾਰਦਿਕ ਨੇ ਮੈਚ ਤੋਂ ਬਾਅਦ ਕਿਹਾ, “ਪੈਨਲਟੀ ਕਾਰਨਰ ਸਾਡੀ ਤਾਕਤ ਹਨ। ਅਸੀਂ ਇਸ ਦੀ ਪੂਰੀ ਵਰਤੋਂ ਕਰਾਂਗੇ। ਅਸੀਂ ਖੁਸ਼ ਹਾਂ ਕਿ ਪੈਨਲਟੀ 'ਤੇ ਗੋਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ, 'ਸਾਡਾ ਟੀਚਾ ਪੈਨਲਟੀ ਕਾਰਨਰ ਦੀ ਦਰ ਨੂੰ ਬਿਹਤਰ ਰੱਖਣਾ ਹੈ ਅਤੇ ਉਨ੍ਹਾਂ ਰਾਹੀਂ ਘੱਟੋ-ਘੱਟ ਦੋ ਜਾਂ ਤਿੰਨ ਗੋਲ ਕਰਨਾ ਹੈ। ਇਸ ਤੋਂ ਇਲਾਵਾ ਹਰ ਕੁਆਟਰ 'ਚ ਮੌਕੇ ਬਣਾਉਣੇ ਹਨ। ਭਾਰਤੀ ਟੀਮ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਦੇ ਨਵੇਂ ਮੈਦਾਨ 'ਤੇ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੀ ਹੈ ਅਤੇ ਹਾਰਦਿਕ ਨੇ ਮੈਦਾਨ ਬਾਰੇ ਹਾਂ-ਪੱਖੀ ਰਾਏ ਦਿੱਤੀ।

ਇਹ ਵੀ ਪੜ੍ਹੋ- ਮੈਨਚੈਸਟਰ 'ਚ ਤਾਂ ਗੇਂਦਬਾਜ਼ੀ ਹੀ ਨਹੀਂ ਹੋਈ, ਜੁਰਮਾਨਾ ਲੱਗਣ 'ਤੇ ਭੜਕੇ ਉਸਮਾਨ ਖਵਾਜਾ, ਦਿੱਤਾ ਇਹ ਤਰਕ
ਉਨ੍ਹਾਂ ਕਿਹਾ, 'ਟਰਫ ਬਹੁਤ ਵਧੀਆ ਹੈ। ਇੰਨਾ ਵਧੀਆ ਕੰਮ ਕਰਨ ਲਈ ਤਾਮਿਲਨਾਡੂ ਸਰਕਾਰ ਵਧਾਈ ਦੀ ਹੱਕਦਾਰ ਹੈ। ਪੂਰੀ ਟੀਮ ਇੱਥੇ ਖੇਡ ਕੇ ਖੁਸ਼ ਹੈ। ਭਾਰਤ ਨੂੰ ਹੁਣ ਸ਼ੁੱਕਰਵਾਰ ਨੂੰ ਜਾਪਾਨ ਨਾਲ ਖੇਡਣਾ ਹੈ। ਹਾਰਦਿਕ ਨੇ ਕਿਹਾ, 'ਸਾਡੇ ਲਈ ਕੋਈ ਵੀ ਟੀਮ ਕਮਜ਼ੋਰ ਨਹੀਂ ਹੈ। ਹਰ ਟੀਮ ਇੱਕੋ ਜਿਹੀ ਹੈ ਅਤੇ ਅਸੀਂ ਉਸੇ ਰਣਨੀਤੀ ਨਾਲ ਚੱਲਾਂਗੇ। ਜਾਪਾਨ ਦੀ ਮੈਨ-ਟੂ-ਮੈਨ ਮਾਰਕਿੰਗ ਚੰਗੀ ਹੈ ਅਤੇ ਸਾਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, 'ਅਸੀਂ ਇਸ ਮੈਚ 'ਚ ਰੋਟੇਸ਼ਨ ਦਾ ਬਹੁਤ ਵਧੀਆ ਇਸਤੇਮਾਲ ਕੀਤਾ। ਇਹ ਨਵੀਂ ਪਿੱਚ ਹੈ ਅਤੇ ਅਸੀਂ ਇਸ 'ਤੇ ਅਭਿਆਸ ਕੀਤਾ। ਮੈਚ ਦਰ ਮੈਚ ਇਹ ਬਿਹਤਰ ਹੋਵੇਗਾ। ਮੈਨੂੰ ਪਿੱਚ ਪਸੰਦ ਆਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Aarti dhillon

Content Editor

Related News