ਓਸਾਕਾ ਨੇ ਸਟੀਫੇਂਸ ਨੂੰ ਹਰਾ ਕੇ ਇੰਡੀਅਨ ਵੇਲਸ ''ਚ ਕੀਤੀ ਵਾਪਸੀ

Saturday, Mar 12, 2022 - 04:47 PM (IST)

ਓਸਾਕਾ ਨੇ ਸਟੀਫੇਂਸ ਨੂੰ ਹਰਾ ਕੇ ਇੰਡੀਅਨ ਵੇਲਸ ''ਚ ਕੀਤੀ ਵਾਪਸੀ

ਸਪੋਰਟਸ ਡੈਸਕ- ਨਾਓਮੀ ਓਸਾਕਾ ਨੇ ਸਲੋਏਨੇ ਸਟੀਫੇਂਸ ਨੂੰ 3-6, 6-1, 6-2 ਨਾਲ ਹਰਾ ਕੇ ਬੀ. ਐੱਨ. ਪੀ. ਪਰੀਬਾਸ ਓਪਨ ਟੈਨਿਸ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਤੀਜੇ ਸੈੱਟ 'ਚ 2-0 ਨਾਲ ਪਿੱਛੜਨ ਦੇ ਬਾਅਦ ਓਸਾਕਾ ਨੇ ਤਿੰਨ ਬ੍ਰੇਕ ਪੁਆਇੰਟ ਲੈ ਕੇ ਵਾਪਸੀ ਕੀਤੀ ਤੇ ਦੋ ਘੰਟੇ ਦੇ ਅੰਦਰ ਮੈਚ ਜਿੱਤ ਲਿਆ। 

ਇਸ ਸੈੱਟ 'ਚ ਉਨ੍ਹਾਂ ਨੇ ਤਿੰਨ ਵਾਰ ਸਟੀਫੇਂਸ ਦੀ ਸਰਵਿਸ ਤੋੜੀ। ਓਸਾਕਾ 2019 ਦੇ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੀ ਹੈ। ਜਨਵਰੀ 'ਚ ਆਸਟਰੇਲੀਆਈ ਓਪਨ 'ਚ ਆਖ਼ਰੀ 32 'ਚ ਹਾਰਨ ਦੇ ਬਾਅਦ ਉਨ੍ਹਾਂ ਨੇ ਇਕ ਵੀ ਟੂਰਨਾਮੈਂਟ ਨਹੀਂ ਖੇਡਿਆ ਹੈ। 

ਚਾਰ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਓਸਕਾ ਨੇ ਮਾਨਸਿਕ ਸਿਹਤ ਕਾਰਨਾਂ ਤੋਂ ਪਿਛਲੇ ਸਾਲ ਫ੍ਰੈਂਚ ਓਪਨ ਤੋਂ ਨਾਂ ਵਾਪਸ ਲੈ ਲਿਆ ਸੀ। ਪਹਿਲੇ ਦੌਰ 'ਚ ਕਜ਼ਾਖਸਤਾਨ ਦੀ ਯੂਲੀਆ ਪੁਤਿਨਤਸੇਵਾ, ਡਾਰੀਆ ਸੇਵਿਲੇ ਤੇ ਟੇਰੇਜਾ ਮਾਰਤਿਨਕੋਵਾ ਨੇ ਵੀ ਜਿੱਤ ਦਰਜ ਕੀਤੀ। ਪੁਰਸ਼ ਵਰਗ 'ਚ ਅਮਰੀਕਾ ਦੇ ਮੈਕੇਂਜੀ ਮੈਕਡੋਨਾਲਡ, ਜੇਂਸਨ ਬਰੂਕਸਬੀ, ਜੈਕ ਸੋਕ ਤੇ ਜੇ. ਜੇ. ਵੋਲਫ ਵੀ ਅਗਲੇ ਦੌਰ 'ਚ ਪੁੱਜੇ।


author

Tarsem Singh

Content Editor

Related News