ਹੁਣ ਇਹ ਦਿੱਗਜ ਸੰਭਾਲੇਗਾ ਪਾਕਿ ਟੀਮ ਦੀ ਕਮਾਨ

04/05/2016 3:54:19 PM

ਨਵੀਂ ਦਿੱਲੀ—ਸ਼ਾਹਿਦ ਅਫਰੀਦੀ ਦੀ ਕਪਤਾਨੀ ਛੱਡਣ ਦੇ 40 ਘੰਟਿਆਂ ਦੇ ਅੰਦਰ ਹੀ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਨਵਾਂ ਕਪਤਾਨ ਮਿਲ ਗਿਆ। ਟੀਮ ਦੇ ਵਿਕੇਟ ਕੀਪਰ ਬੱਲੇਬਾਜ਼ ਸਰਫਰਾਜ਼ ਅਹਿਮਦ ਪਾਕਿ ਟੀ-20 ਦੇ ਨਵੇਂ ਕਪਤਾਨ ਚੁਣੇ ਗਏ ਹਨ। ਸਰਫਰਾਜ਼ ਵਨਡੇ ''ਚ ਉਪ-ਕਪਤਾਨ ਦੀ ਭੂਮਿਕਾ ਤੋਂ ਪਹਿਲਾਂ ਤੋਂ ਹੀ ਹਨ। ਜਦਕਿ ਕਪਤਾਨ ਅਜ਼ਹਰ ਅਲੀ ਹੈ। ਪਾਕਿ ਦੇ ਟੈਸਟ ਕਪਤਾਨ ਮਿਸਬਾਹ ਉਲ ਹਕ ਹਨ। ਵਰਣਨਯੋਗ ਹੈ ਕਿ ਐਤਵਾਰ ਨੂੰ ਸ਼ਾਹਿਦ ਅਫਰੀਦੀ ਨੇ ਵਰਲਡ ਕੱਪ ''ਚ ਪਾਕਿ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਜ਼ਿੰਮੇਦਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਸੰਨਿਆਸ ਦੀਆਂ ਅਟਕਲਾਂ ਨੂੰ ਰੋਕ ਦਿੱਤਾ ਅਤੇ ਕਿਹਾ ਸੀ ਕਿ ਉਹ ਅੱਗੇ ਕ੍ਰਿਕਟ ਖੇਡਦੇ ਰਹਿਣਗੇ, ਜਦ ਤੱਕ ਉਨ੍ਹਾਂ ਨੂੰ ਟੀਮ ''ਚ ਰੱਖਿਆ ਜਾਵੇ। ਅਫਰੀਦੀ ਦੀ ਕਪਤਾਨੀ ਛੱਡਣ ਲਈ ਇਕ ਦਿਨ ਬਾਅਦ ਸੋਮਵਾਰ ਨੂੰ ਟੀਮ ਦੇ ਮੁੱਖ ਕੋਚ ਵਕਾਰ ਯੁਨੂਸ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


Related News