ਪੈਰਿਸ ਓਲੰਪਿਕ-2024 ਦਾ ਉਦਘਾਟਨ ਸਮਾਰੋਹ ਸੀਨ ਨਦੀ 'ਤੇ
Tuesday, Dec 14, 2021 - 08:33 PM (IST)
ਪੈਰਿਸ- ਪੈਰਿਸ ਓਲੰਪਿਕ-2024 ਦਾ ਉਦਘਾਟਨ ਸਮਾਰੋਹ ਵੱਖਰਾ ਹੋਵੇਗਾ, ਜਿਸ ਵਿਚ ਹਜ਼ਾਰਾਂ ਐਥਲੀਟ ਸੀਨ ਨਦੀ 'ਤੇ ਕਿਸ਼ਤੀਆਂ ਉੱਤੇ ਸਵਾਰ ਹੋਣਗੇ ਅਤੇ ਏਫਿਲ ਟਾਵਰ ਪਿੱਛੇ ਅਸਤ ਹੁੰਦਾ ਸੂਰਜ ਵਿਸ਼ਾਲ ਸੋਨ ਤਮਗੇ ਦੀ ਤਰ੍ਹਾਂ ਨਜ਼ਰ ਆਵੇਗਾ। ਪੈਰਿਸ ਓਲੰਪਿਕ-2024 ਦੇ ਉਦਘਾਟਨ ਸਮਾਰੋਹ ਦੇ ਬਾਰੇ ਸੋਮਵਾਰ ਨੂੰ ਆਯੋਜਿਤ ਇਕ ਸਮਾਰੋਹ ਵਿਚ ਜਾਣਕਾਰੀ ਦਿੱਤੀ ਗਈ। ਆਯੋਜਕਾਂ ਨੂੰ ਉਮੀਦ ਹੈ ਕਿ ਓਲੰਪਿਕ ਦੇ ਇਤਿਹਾਸ ਵਿਚ ਇਹ ਵੱਖਰਾ ਸਮਾਰੋਹ ਹੋਵੇਗਾ, ਜਿਸ ਨੂੰ ਨਦੀ ਦੇ ਕੰਢੇ ਹਜ਼ਾਰਾਂ ਲੋਕ ਫ੍ਰੀ ਵੇਖ ਸਕਣਗੇ।
ਇਹ ਖ਼ਬਰ ਪੜ੍ਹੋ- ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ
ਆਮ ਤੌਰ 'ਤੇ ਉਦਘਾਟਨ ਸਮਾਰੋਹ ਸਟੇਡੀਅਮ ਅੰਦਰ ਆਯੋਜਿਤ ਕੀਤੇ ਜਾਂਦੇ ਹਨ ਪਰ ਪੈਰਿਸ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਕੁੱਝ ਵੱਖ ਕਰਨ ਦੇ ਸੰਕੇਤ ਦੇ ਦਿੱਤੇ ਸਨ। ਇਹ ਸਮਾਰੋਹ 26 ਜੁਲਾਈ 2024 ਨੂੰ ਹੋਵੇਗਾ, ਜਿਸ ਵਿਚ ਰੌਸ਼ਨੀ ਦੇ ਇਸ ਸ਼ਹਿਰ ਦੀ ਸੰਸਕ੍ਰਿਤੀ ਦੀ ਵੰਨਗੀ ਵੀ ਦੇਖਣ ਨੂੰ ਮਿਲੇਗੀ। ਇਸ ਸਮਾਰੋਹ ਦੀ ਸ਼ੁਰੂਆਤ ਸਾਰੀਆਂ 200 ਟੀਮਾਂ ਦੇ ਖਿਡਾਰੀਆਂ ਦੀ ਪਰੇਡ ਨਾਲ ਹੋਵੇਗੀ, ਜੋ ਆਮ ਤੌਰ 'ਤੇ ਅਖੀਰ ਵਿਚ ਆਯੋਜਿਤ ਕੀਤੀ ਜਾਂਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।