ਕ੍ਰਿਕਇੰਫੋ ਦੀ ਆਲ ਟਾਈਮ ਵਿਸ਼ਵ ਕੱਪ ਇਲੈਵਨ ''ਚ ਸਿਰਫ ਸਚਿਨ
Thursday, Apr 25, 2019 - 03:15 AM (IST)

ਨਵੀਂ ਦਿੱਲੀ— ਵਿਸ਼ਵ ਜਗਤ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਲੈ ਕੇ ਬਹਿਸ ਵਿਚਾਲੇ ਕ੍ਰਿਕਟ ਵੈੱਬਸਾਈਟ ਈ. ਐੱਸ. ਪੀ. ਐੱਨ. ਕ੍ਰਿਕਇੰਫੋ ਨੇ ਆਪਣੀ ਆਲ ਟਾਈਮ ਵਿਸ਼ਵ ਕੱਪ ਇਲੈਵਨ ਚੁਣੀ ਹੈ। ਇਸ ਵਿਚ ਭਾਰਤ ਵਲੋਂ ਸਿਰਫ ਸਚਿਨ ਤੇਂਦੁਲਕਰ ਦਾ ਨਾਂ ਸ਼ਾਮਲ ਹੈ। ਟੀਮ ਵਿਚ ਓਪਨਰ ਦੇ ਤੌਰ 'ਤੇ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਆਸਟਰੇਲੀਆ ਦੇ ਖੱਬੇ ਹੱਥ ਦੇ ਚੋਟੀ ਦੇ ਬੱਲੇਬਾਜ਼ ਤੇ ਵਿਕਟਕੀਪਰ ਐਡਮ ਗਿਲਕ੍ਰਿਸਟ ਨੂੰ ਚੁਣਿਆ ਗਿਆ ਹੈ।
ਟੀਮ : ਐਡਮ ਗਿਲਕ੍ਰਿਸਟ (ਵਿਕਟਕੀਪਰ), ਸਚਿਨ ਤੇਂਦੁਲਕਰ, ਰਿਕੀ ਪੋਂਟਿੰਗ, ਵਿਵੀਅਨ ਰਿਚਰਡਸ, ਕੁਮਾਰ ਸੰਗਾਕਾਰਾ, ਇਮਰਾਨ ਖਾਨ (ਕਪਤਾਨ), ਲਾਂਸ ਕਲੂਜ਼ਨਰ, ਵਸੀਮ ਅਕਰਮ, ਸ਼ੇਨ ਵਾਰਨ, ਮੁਥੱਈਆ ਮੁਰਲੀਧਰਨ ਅਤੇ ਗਲੇਨ ਮੈਕਗ੍ਰਾਥ।