ਭਾਰਤੀ ਹਾਕੀ ਟੀਮ ਦੇ ਪ੍ਰੋ ਲੀਗ ਮੈਚਾਂ ਲਈ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ
Thursday, Nov 21, 2019 - 02:05 PM (IST)

ਸਪੋਰਟਸ ਡੈਸਕ— ਹਾਕੀ ਇੰਡੀਆ ਨੇ ਅਗਲੇ ਸਾਲ ਹੋਣ ਵਾਲੀ ਐੱਫ. ਆਈ. ਐੱਚ ਪ੍ਰੋ ਲੀਗ ਦੇ ਭਾਰਤ ਦੇ ਘਰੇਲੂ ਮੈਚਾਂ ਦੀਆਂ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ। ਭਾਰਤੀ ਟੀਮ ਪਹਿਲੀ ਵਾਰ ਹਾਕੀ ਪ੍ਰੋ ਲੀਗ ਖੇਡੇਗੀ। ਇਸ 'ਚ ਨੀਦਰਲੈਂਡ, ਬੈਲਜੀਅਮ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੀਆਂ ਟੀਮਾਂ ਭਾਰਤ ਖਿਲਾਫ ਖੇਡਣਗੀਆਂ। ਭਾਰਤ ਦੇ ਮੈਚ 18 ਜਨਵਰੀ ਤੋਂ 24 ਮਈ ਵਿਚਾਲੇ ਖੇਡੇ ਜਾਣਗੇ। 8 ਘਰੇਲੂ ਮੈਚਾਂ ਦੀਆਂ ਟਿਕਟਾਂ 200 ਤੋਂ 500 ਰੁਪਏ ਦੇ ਵਿਚਾਲੇ ਹੋਣਗੀਆਂ। ਟਿਕਟ ਜੇਨੀ ਵੈਬਸਾਈਟ 'ਤੇ ਇਹ ਟਿਕਟਾਂ ਉਪਲਬੱਧ ਹਨ। 6 ਮਹੀਨੇ ਤਕ ਚੱਲਣ ਵਾਲੀ ਹਾਕੀ ਪ੍ਰੋ ਲੀਗ 2020 'ਚ ਵਿਸ਼ਵ ਦੀ 5ਵੇਂ ਨੰਬਰ ਦੀ ਭਾਰਤੀ ਟੀਮ 18 ਅਤੇ 19 ਜਨਵਰੀ ਨੂੰ ਨੀਦਰਲੈਂਡ ਖਿਲਾਫ ਪਹਿਲਾ ਮੁਕਾਬਲਾ ਖੇਡੇਗੀ। ਇਸ ਤੋਂ ਬਾਅਦ ਬੈਲਜੀਅਮ ਖਿਲਾਫ 8 ਅਤੇ 9 ਫਰਵਰੀ ਨੂੰ ਖੇਡਣਾ ਹੈ। ਆਸਟਰੇਲੀਆ ਨਾਲ ਮੁਕਾਬਲਾ 21 ਅਤੇ 22 ਫਰਵਰੀ ਨੂੰ ਹੋਵੇਗਾ। ਜਰਮਨੀ ਨਾਲ ਅਪ੍ਰੈਲ ਅਤੇ ਬ੍ਰਿਟੇਨ ਅਤੇ ਨਿਊਜ਼ੀਲੈਂਡ ਨਾਲ ਮਈ 'ਚ ਮੈਚ ਖੇਡੇ ਜਾਣਗੇ।