ਨੀਦਰਲੈਂਡ ਖਿਲਾਫ ਨੇਪਾਲ ਖੇਡੇਗਾ ਅੱਜ ਆਪਣਾ ਪਹਿਲਾਂ ਵਨ ਡੇ

Wednesday, Aug 01, 2018 - 12:52 PM (IST)

ਨੀਦਰਲੈਂਡ ਖਿਲਾਫ ਨੇਪਾਲ ਖੇਡੇਗਾ ਅੱਜ ਆਪਣਾ ਪਹਿਲਾਂ ਵਨ ਡੇ

ਨਵੀਂ ਦਿੱਲੀ—ਵਨ ਡੇ ਅੰਤਰਰਾਸ਼ਟਰੀ ਦਰਜਾ ਪਾਉਣ ਵਾਲੀ ਸਭ ਤੋਂ ਨਵੀਂ ਟੀਮ ਨੇਪਾਲ ਲਈ ਅੱਜ ਇਕ ਇਤਿਹਾਸਕ ਦਿਨ ਹੈ। ਨੇਪਾਲ ਅੱਜ ਆਪਣਾ ਪਹਿਲਾਂ ਵਨ ਡੇ ਐਮਸਟੈਲਵੀਨ 'ਚ ਨੀਦਰਲੈਂਡ ਖਿਲਾਫ ਖੇਡੇਗੀ। ਇਸਦੇ ਨਾਲ ਹੀ ਨੇਪਾਲ ਵਨ ਡੇ 'ਚ ਡੈਬਿਊ ਕਰਨ ਵਾਲੀ ਦੁਨੀਆ ਦੀ 27ਵੀਂ ਟੀਮ ਬਣ ਜਾਵੇਗੀ। ਨੇਪਾਲ ਦੇ ਕਪਤਾਨ ਪਾਰਸ ਖੜਕਾ ਇਕ ਬਿਹਤਰੀਨ ਬੱਲੇਬਾਜ਼ ਅਤੇ ਕਪਤਾਨ ਹਨ। ਇਸ ਟੀਮ ਦੇ ਸਪਿਨਰ ਸੰਦੀਪ ਲੇਮੀਚਾਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਣ ਵਾਲੇ ਪਹਿਲੇ ਨੇਪਾਲੀ ਖਿਡਾਰੀ ਸਨ। ਸੰਦੀਪ ਨੂੰ ਦਿੱਲੀ ਡੇਅਰਡੇਵਿਲਜ਼ ਨੇ ਖਰੀਦਿਆ ਸੀ। ਨੀਦਰਲੈਂਡ ਖਿਲਾਫ ਅੱਜ ਨੇਪਾਲ ਦੀ ਟੀਮ ਪੂਰੀ ਤਿਆਰੀ ਦੇ ਨਾਲ ਉਤਰੇਗੀ। ਨੀਦਰਲੈਂਡ ਦੀ ਟੀਮ ਹੁਣ ਤੱਕ ਕੁਲ 79 ਵਨ ਡੇ ਖੇਡ ਚੁੱਕੀ ਹੈ।

ਨੇਪਾਲ ਦੇ ਕਪਤਾਨ ਪਾਰਸ ਦੱਸਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਟੀਮ ਹਮੇਸ਼ਾ ਤੋਂ ਇੱਥੇ ਪਹੁੰਚਣਾ ਚਾਹੁੰਦੀ ਸੀ ਪਰ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਲਗਾਤਾਰ ਅੱਗੇ ਵਧਦੇ ਜਾਣਾ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਟੀਮ ਇਸ ਤਰ੍ਹਾਂ ਹੀ ਅੱਗੇ ਵਧਦੀ ਜਾਵੇਗੀ ਅਤੇ ਉਨ੍ਹਾਂ ਦਾ ਅਗਲਾ ਟੀਚਾ ਟੈਸਟ ਮੈਚ ਖੇਡਣਾ ਹੋਵੇਗਾ। ਪਾਰਸ ਨੇ ਦੱਸਿਆ ਕਿ ਨੇਪਾਲ ਦੀ ਟੀਮ ਨੇ ਇਸ ਮੌਕੇ ਲਈ ਬਹੁਤ ਮਿਹਨਤ ਕੀਤੀ ਹੈ।

ਨੇਪਾਲ ਨੇ ਇਸ ਸਾਲ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ ਕੁਆਲੀਫਾਇਰ ਮੁਕਾਬਲੇ 'ਚ ਪਪੁਆ ਨਿਊ ਗਿੰਨੀ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਸੇ ਸਾਲ ਆਇਰਲੈਂਡ ਅਤੇ ਅਫਗਾਨਿਸਤਾਨ ਨੇ ਆਪਣਾ ਪਹਿਲਾਂ ਟੈਸਟ ਮੈਚ ਖੇਡਿਆ ਸੀ ਜਦਕਿ ਉਪ ਮਹਾਦੀਪ ਦੀ ਟੀਮ ਨੇਪਾਲ ਨੂੰ ਹਾਲ ਹੀ 'ਚ ਆਈ.ਸੀ.ਸੀ. ਨੇ ਵਨ ਡੇ 'ਚ ਦਰਜਾ ਦਿੱਤਾ ਸੀ।


Related News