ਇਕ ਵਾਰ ਜਦੋਂ ਵਿਰਾਟ ਤੇਜ਼ੀ ਨਾਲ ਸਟ੍ਰਾਈਕ ਰੋਟੇਟ ਕਰਨਾ ਸ਼ੁਰੂ ਕਰ ਦਿੰਦੈ ਤਾਂ ਫਿਰ ਉਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦੈ : ਇਰਫਾਨ

Saturday, Oct 25, 2025 - 01:09 AM (IST)

ਇਕ ਵਾਰ ਜਦੋਂ ਵਿਰਾਟ ਤੇਜ਼ੀ ਨਾਲ ਸਟ੍ਰਾਈਕ ਰੋਟੇਟ ਕਰਨਾ ਸ਼ੁਰੂ ਕਰ ਦਿੰਦੈ ਤਾਂ ਫਿਰ ਉਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦੈ : ਇਰਫਾਨ

ਨਵੀਂ ਦਿੱਲੀ–ਆਸਟ੍ਰੇਲੀਆ ਵਿਚ ਲਗਾਤਾਰ ਦੋ ਮੈਚਾਂ ਵਿਚ ਵਿਰਾਟ ਕੋਹਲੀ ਦੇ ਜ਼ੀਰੋ ’ਤੇ ਆਊਟ ਹੋਣ ਦੇ ਬਾਵਜੂਦ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਉਸਦੀ ਹਮਾਇਤ ਕੀਤੀ ਹੈ। ਉਸ ਨੇ ਕਿਹਾ, ‘‘ਵਿਰਾਟ ਕੋਹਲੀ ਦੀ ਫਾਰਮ ਮਹੱਤਵਪੂਰਨ ਹੈ। ਉਸ ਨੂੰ ਸਟ੍ਰਾਈਕ ਰੋਟੇਟ ਕਰਨ ਤੇ ਸਕੋਰ ਬੋਰਡ ਨੂੰ ਅੱਗੇ ਵਧਾਉਣ ਦੀ ਲੋੜ ਹੈ ਕਿਉਂਕਿ ਇਕ ਵਾਰ ਜਦੋਂ ਉਹ ਅਜਿਹਾ ਕਰਨ ਲੱਗਦਾ ਹੈ ਤਾਂ ਕਿਸੇ ਵੀ ਵਿਰੋਧੀ ਟੀਮ ਲਈ ਉਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਵਿਰਾਟ ਤੇਜ਼ੀ ਨਾਲ ਸਟ੍ਰਾਈਕ ਰੋਟੇਟ ਕਰਨਾ ਸ਼ੁਰੂ ਕਰ ਦੇਵੇਗਾ, ਬੋਰਡ ’ਤੇ ਕੁਝ ਦੌੜਾਂ ਬਣਾਏਗਾ ਤੇ ਇਕ ਵਾਰ ਅਜਿਹਾ ਹੋ ਜਾਣ ਤੋਂ ਬਾਅਦ ਉਸ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈ।’’


author

Hardeep Kumar

Content Editor

Related News