ਕਿਟ ਇੰਟਰਨੈਸ਼ਨਲ ਸ਼ਤਰੰਜ ''ਚ ਲਕਸ਼ਮਣ ਸਾਂਝੀ ਬੜ੍ਹਤ ''ਤੇ

Monday, Jun 03, 2019 - 09:59 PM (IST)

ਕਿਟ ਇੰਟਰਨੈਸ਼ਨਲ ਸ਼ਤਰੰਜ ''ਚ ਲਕਸ਼ਮਣ ਸਾਂਝੀ ਬੜ੍ਹਤ ''ਤੇ

ਭੁਵਨੇਸ਼ਵਰ— ਕਿਟ ਇੰਟਰਨੈਸ਼ਨਲ ਸ਼ਤਰੰਜ ਪ੍ਰਤੀਯੋਗਿਤਾ ਵਿਚ 17 ਦੇਸ਼ਾਂ ਦੇ 278 ਖਿਡਾਰੀ ਹਿੱਸਾ ਲੈ ਰਹੇ ਹਨ। ਕੁਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਇਸ ਪ੍ਰਤੀਯੋਗਿਤਾ ਦੇ ਪਹਿਲੇ 4 ਰਾਊਂਡਜ਼ ਤੋਂ ਬਾਅਦ ਭਾਰਤ ਦੇ ਗ੍ਰੈਂਡਮਾਸਟਰ ਆਰ. ਆਰ. ਲਕਸ਼ਮਣ ਆਪਣੇ ਸਾਰੇ ਚਾਰੇ ਮੈਚ ਜਿੱਤ ਕੇ ਤਜਾਕਿਸਤਾਨ ਦੇ ਅਮੋਨਤੋਵ ਫਾਰੂਖ ਅਤੇ ਮੁਹੰਮਦ ਖੁਸੇਨਖੋਜਾਏਵ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਿਹਾ ਹੈ।
ਚੌਥੇ ਰਾਊਂਡ ਵਿਚ ਟਾਪ ਸੀਡ ਵੈਨੇਜ਼ੁਏਲਾ ਦੇ ਐਡੂਆਰਡੋ ਇਟੂਰਿਜਗਾ ਨੂੰ ਭਾਰਤ ਦੇ ਨੌਜਵਾਨ ਖਿਡਾਰੀ ਕੌਸਤੁਬ ਚੈਟਰਜੀ ਨੇ ਡਰਾਅ 'ਤੇ ਰੋਕ ਕੇ ਬੜ੍ਹਤ ਤੋਂ ਪਿੱਛੇ ਹਟਣ 'ਤੇ ਮਜਬੂਰ ਕਰ ਦਿੱਤਾ।


author

Gurdeep Singh

Content Editor

Related News