OMG! ਇਸ ਮੁਸਲਿਮ ਕ੍ਰਿਕਟਰ ਨੇ ਮੈਦਾਨ ''ਤੇ ਕਰ ਦਿੱਤੀ ਅਜਿਹੀ ਬੇਹੱਦ ਸ਼ਰਮਨਾਕ ਹਰਕਤ (ਦੇਖੋ ਵੀਡੀਓ)

09/12/2017 3:59:42 PM

ਨਵੀਂ ਦਿੱਲੀ— ਕ੍ਰਿਕਟ ਮੈਦਾਨ 'ਚ ਖਿਡਾਰੀ ਕਈ ਵਾਰ ਅਜਿਹੀਆਂ ਘਟੀਆ ਹਰਕਤਾਂ ਕਰ ਦਿੰਦੇ ਹਨ, ਜਿਸ ਦੀ ਵਜ੍ਹਾ ਨਾਲ ਇਸ ਜੈਂਟਲਮੈਨ ਗੇਮ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਅਜਿਹੀ ਹੀ ਇਕ ਘਟਨਾ ਸਾਲ 2016 ਦੇ ਫਰਵਰੀ ਮਹੀਨੇ 'ਚ ਦੇਖਣ ਨੂੰ ਮਿਲੀ ਜਦੋਂ ਆਸਟਰੇਲੀਆ ਦੀ ਟੀਮ ਨਿਊਜ਼ੀਲੈਂਡ ਦੌਰੇ 'ਤੇ ਸੀ। ਇਸ ਦੌਰਾਨ ਆਸਟਰੇਲੀਆ ਦੇ ਮੁਸਲਿਮ ਕ੍ਰਿਕਟਰ ਉਸਮਾਨ ਖਵਾਜਾ ਨੇ ਇਕ ਅਜਿਹੀ ਹਰਕਤ ਕੀਤੀ ਸੀ, ਜਿਸ ਨੂੰ ਦੇਖ ਦਰਸ਼ਕਾਂ ਦੇ ਵੀ ਹੋਸ਼ ਉਡ ਗਏ।
 


ਦਰਅਸਲ, 8 ਫਰਵਰੀ ਨੂੰ ਆਸਟਰੇਲੀਆ-ਨਿਊਜ਼ੀਲੈਂਡ ਦੇ ਵਿਚਾਲੇ ਵੇਲਿੰਗਟਨ 'ਚ ਖੇਡੇ ਗਏ ਤੀਜੇ ਵਨਡੇ ਮੈਚ ਦੇ ਸ਼ੁਰੂ ਤੋਂ ਪਹਿਲਾਂ ਨੈਸ਼ਨਲ ਐਂਥਮ ਦੇ ਦੌਰਾਨ ਖਵਾਜਾ ਸਾਥੀ ਖਿਡਾਰੀ ਐਡਮ ਜ਼ੰਪਾ ਦੀ ਬੈਕ ਸਾਈਡ 'ਤੇ ਗਲਤ ਤਰੀਕੇ ਨਾਲ ਹੱਥ ਲਾਉਂਦੇ ਹੋਏ ਨਜ਼ਰ ਆਏ। ਇਸ ਘਟਨਾ ਦਾ ਵੀਡੀਓ ਕੈਮਰੇ 'ਚ ਕੈਦ ਹੋਇਆ ਅਤੇ ਵਾਇਰਲ ਵੀ ਹੋਇਆ। ਟਵਿੱਟਰ 'ਤੇ ਕ੍ਰਿਕਟ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਇਸ ਹਰਕਤ 'ਤੇ ਸਵਾਲ ਕੀਤੇ ਤਾਂ ਉਸਮਾਨ ਨੇ ਜਵਾਬ ਦਿੱਤਾ- ਓ ਮਾਈ ਗਾਡ, ਮੈਨੂੰ ਪਤਾ ਨਹੀਂ ਸੀ ਕਿ ਪਿੱਛੇ ਵੀ ਕੈਮਰਾ ਹੈ। ਹਾਲਾਂਕਿ ਉਸਮਾਨ ਨੇ ਅੱਗੇ ਕਿਹਾ ਕਿ ਉਹ ਡੈਬਿਊ ਮੈਚ ਖੇਡ ਰਹੇ ਐਡਮ ਜ਼ੰਪਾ ਨਾਲ ਮਜ਼ਾਕ ਕਰ ਰਹੇ ਸਨ।


Related News