PV ਸਿੰਧੂ ਦੀ ਇਕ ਹੋਰ ਸ਼ਾਨਦਾਰ ਜਿੱਤ, ਡੇਨਮਾਰਕ ਦੀ ਮਿਆ ਨੂੰ ਹਰਾ ਕੇ ਬਣਾਈ ਕੁਆਟਰ ਫਾਈਨਲ ’ਚ ਜਗ੍ਹਾ

Thursday, Jul 29, 2021 - 10:44 AM (IST)

ਟੋਕੀਓ (ਭਾਸ਼ਾ) : ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਟੋਕੀਓ ਓਲੰਪਿਕ ਦੇ ਮਹਿਲਾ ਸਿੰਗਲਜ਼ ਬੈਡਮਿੰਟਨ ਮੁਕਾਬਲੇ ਦੇ ਪ੍ਰੀ ਕੁਆਟਰ ਫਾਈਨਲ ਵਿਚ ਡੇਨਮਾਰਕ ਦੀ ਮਿਆ ਬਲਿਚਫੇਲਟ ਨੂੰ ਸਿੱਧਾ ਗੇਮ ਵਿਚ ਹਰਾ ਕੇ ਅੰਤਿਮ 8 ਵਿਚ ਜਗ੍ਹਾ ਬਣਾ ਲਈ। 6ਵਾਂ ਦਰਜਾ ਪ੍ਰਾਪਤ ਸਿੰਧੂ ਨੇ ਮੁਸਾਹਿਨੋ ਫਾਰੇਸਟ ਸਪੋਰਟਸ ਪਲਾਜ਼ਾ ਵਿਚ 41 ਮਿੰਟ ਚੱਲੇ ਮੁਕਾਬਲੇ ਵਿਚ ਮਿਆ ਨੂੰ 21-15, 21-13 ਨਾਲ ਹਾਇਆ। 

ਇਹ ਵੀ ਪੜ੍ਹੋ: ਤਮਗਾ ਜਿੱਤਣ ਦੇ ਹੋਰ ਕਰੀਬ ਪੁੱਜੀ ਭਾਰਤੀ ਪੁਰਸ਼ ਹਾਕੀ ਟੀਮ, ਅਰਜਨਟੀਨਾ ਨੂੰ ਹਰਾ ਕੁਆਟਰ ਫਾਈਨਲ ’ਚ ਪੁੱਜੀ

ਡੇਨਮਾਰਕ ਦੀ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰਣ ਖ਼ਿਲਾਫ਼ ਸਿੰਧੂ ਦੀ 6 ਮੈਚਾਂ ਵਿਚ ਇਹ 5ਵੀਂ ਜਿੱਤ ਹੈ। ਭਾਰਤੀ ਖਿਡਾਰੀ ਨੂੰ ਮਿਆ ਖ਼ਿਲਾਫ਼ ਇਕਮਾਤਰ ਹਾਰ ਦਾ ਸਾਹਮਣਾ ਇਸੇ ਸਾਲ ਥਾਈਲੈਂਡ ਓਪਨ ਵਿਚ ਕਰਨਾ ਪਿਆ ਸੀ। ਦੋ ਵਿਅਕਤੀਗਤ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣਨ ਲਈ ਚੁਣੌਤੀ ਪੇਸ਼ ਕਰ ਰਹੀ ਸਿੰਧੂ ਦਾ ਸਾਹਮਣਾ ਕੁਆਟਰ ਫਾਈਨਲ ਵਿਚ ਜਾਪਾਨ ਦੀ ਚੌਥਾ ਦਰਜਾ ਪ੍ਰਾਪਤ ਅਕਾਨੇ ਯਾਮਾਗੁਚੀ ਅਤੇ ਕੋਰੀਆ ਦੀ 12ਵਾਂ ਦਰਜਾ ਪ੍ਰਾਪਤ ਕਿਮ ਗੁਏਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।

ਇਹ ਵੀ ਪੜ੍ਹੋ: ਮੈਡਲ ਜਿੱਤਣ ਮਗਰੋਂ ਉਸ ਨੂੰ ਆਪਣੇ ਦੰਦਾਂ ਨਾਲ ਕਿਉਂ ਚਿੱਥਦੇ ਹਨ ਖਿਡਾਰੀ? ਬੇਹੱਦ ਦਿਲਚਸਪ ਹੈ ਵਜ੍ਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News