''8 ਮਹੀਨੇ ਦੇ ਬੱਚੇ ਦੀ ਹਾਰਟ ਸਰਜਰੀ ਲਈ ਨਿਲਾਮ ਕੀਤਾ ਓਲੰਪਿਕ ਚਾਂਦੀ ਤਮਗਾ''

Friday, Aug 20, 2021 - 02:34 AM (IST)

ਨਵੀਂ ਦਿੱਲੀ- ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੋਲੈਂਡ ਦੀ ਮਾਰੀਆ ਆਂਦ੍ਰੇਜੇਕ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਤਮਗਾ ਜਿੱਤਣ ਦੇ 2 ਹਫਤੇ ਬਾਅਦ ਹੀ ਉਸ ਨੇ ਇਕ 8 ਮਹੀਨੇ ਦੇ ਬੱਚੇ ਦੀ ਹਾਰਟ ਸਰਜਰੀ ਲਈ ਸਹਾਇਤਾ ਪਹੁੰਚਾਉਣ ਦੇ ਮਕਸਦ ਨਾਲ ਇਸ ਨੂੰ ਨਿਲਾਮ ਕਰ ਦਿੱਤਾ ਅਤੇ ਤਕਰੀਬਨ 92 ਲੱਖ ਰੁਪਏ ਇਕੱਠੇ ਕੀਤੇ। ਪੋਲੈਂਡ ਦੇ ਹੀ ਮਿਵਾਸ਼ਕ ਨਾਂ ਦੇ ਬੱਚੇ ਨੂੰ ਦਿਲ ਦੀ ਇਕ ਗੰਭੀਰ ਬੀਮਾਰੀ ਹੈ। ਉਸ ਨੂੰ ਸਰਜਰੀ ਦੀ ਜਲਦ ਤੋਂ ਜਲਦ ਲੋੜ ਹੈ। ਯੂਰਪੀਅਨ ਦੇਸ਼ਾਂ ਨੇ ਉਸਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ। ਹੁਣ ਇਸ ਬੱਚੇ ਦੇ ਪਰਿਵਾਰ ਵਾਲੇ ਇਲਾਜ ਲਈ ਅਮਰੀਕਾ ਜਾ ਰਹੇ ਹਨ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਕਰੇਗਾ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ

PunjabKesari
ਸਟੈਨਫੋਰਡ ਯੂਨੀਵਰਸਿਟੀ ਮੈਡੀਕਲ ਸੈਂਟਰ ਵਿਚ ਬੱਚੇ ਦਾ ਇਲਾਜ ਹੋਵੇਗਾ। ਮਿਵਾਸ਼ਕ ਦੀ ਜਾਨ ਬਚਾਉਣ ਲਈ ਇੱਥੇ ਆਪ੍ਰੇਸ਼ਨ ਕੀਤਾ ਜਾਵੇਗਾ। ਮਾਰੀਆ ਨੇ ਟੋਕੀਓ ਓਲੰਪਿਕ ਵਿਚ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ 64.61 ਮੀਟਰ ਦੀ ਦੂਰੀ ਤੱਕ ਥ੍ਰੋਅ ਸੁੱਟ ਕੇ ਚਾਂਦੀ ਤਮਗਾ ਜਿੱਤਿਆ ਹੈ। ਮਿਵਾਸ਼ਕ ਦੇ ਮਾਤਾ-ਪਿਤਾ ਇਸ ਵਜ੍ਹਾ ਨਾਲ ਆਨਲਾਈਨ ਫੰਡ ਇਕੱਠਾ ਕਰ ਰਹੇ ਹਨ। ਇਸ ਆਪ੍ਰੇਸ਼ਨ ਲਈ ਉਨ੍ਹਾਂ ਨੂੰ ਤਕਰੀਬਨ 3 ਕਰੋੜ ਰੁਪਏ ਦੀ ਲੋੜ ਹੈ। ਜਿਸ ਨਾਲ ਉਹ ਅੱਧੀ ਰਕਮ ਇਕੱਠੀ ਕਰ ਚੁੱਕੇ ਹਨ। ਇਸ ਤੋਂ ਬਾਅਦ ਮਾਰੀਆ ਵੀ ਮਦਦ ਲਈ ਸਾਹਮਣੇ ਆਈ ਹੈ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਦੇ ਲਈ ਆਸਟਰੇਲੀਆਈ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਹੋਈ ਵਾਪਸੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News