ਮੈਰੀਕਾਮ ਤੇ ਨਿਕਹਤ ਵਿਚਾਲੇ ਹੋਵੇਗਾ ਓਲੰਪਿਕ ਕੁਆਲੀਫਾਇਰ ਟ੍ਰਾਇਲਸ ਦਾ ਫਾਈਨਲ ਮੁਕਾਬਲਾ

12/28/2019 1:05:02 AM

ਨਵੀਂ ਦਿੱਲੀ- 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਮਹਿਲਾ ਮੁੱਕੇਬਾਜ਼ੀ ਟ੍ਰਾਇਲਸ ਦੇ 51 ਕਿ. ਗ੍ਰਾ. ਫਾਈਨਲ ਵਿਚ ਨਿਕਹਤ ਜ਼ਰੀਨ ਦੇ ਸਾਹਮਣੇ ਹੋਵੇਗੀ। ਦੋਵਾਂ ਨੇ ਇੱਥੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਦੌਰ ਦੇ ਮੁਕਾਬਲੇ ਸਰਬਸੰਮਤੀ ਫੈਸਲੇ ਨਾਲ ਜਿੱਤੇ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਨੇ ਸ਼ੁੱਕਰਵਾਰ ਨੂੰ ਇੱਥੇ ਜਯੋਤੀ ਗੁਲੀਆ ਨੂੰ, ਜਦਕਿ ਕਈ ਵਾਰ ਦੀ ਏਸ਼ੀਆਈ ਚੈਂਪੀਅਨ ਮੈਰੀਕਾਮ ਨੇ ਰਿਤੂ ਗਰੇਵਾਲ ਨੂੰ ਹਰਾਇਆ। ਦੋ ਦਿਨਾ ਪ੍ਰਤੀਯੋਗਿਤਾ ਸ਼ਨੀਵਾਰ ਨੂੰ ਖਤਮ ਹੋਵੇਗੀ।  
ਓਲੰਪਿਕ ਕੁਆਲੀਫਾਇਰ ਲਈ ਚੋਣ ਨੀਤੀ 'ਤੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਢਿੱਲੇ-ਮੱਠੇ ਰਵੱਵੀਏ ਤੋਂ ਬਾਅਦ ਜ਼ਰੀਨ ਨੇ ਕੁਝ ਹਫਤੇ ਪਹਿਲਾਂ ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਵਿਰੁੱਧ ਟ੍ਰਾਇਲ ਦੀ ਮੰਗ ਕਰ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਮੈਰੀਕਾਮ ਨੇ ਕਿਹਾ ਸੀ ਕਿ ਉਹ ਬੀ. ਐੱਪ. ਆਈ. ਦੀ ਨੀਤੀ ਦੀ ਪਾਲਣਾ ਕਰੇਗੀ, ਜਿਸ ਨੇ ਅੰਤ ਵਿਚ ਟ੍ਰਾਇਲ ਕਰਵਾਉਣ ਦਾ ਫੈਸਲਾ ਕੀਤਾ।


Gurdeep Singh

Content Editor

Related News