ਓਲੰਪਿਕ ਸੋਨ ਤਮਗਾ ਜੇਤੂ ਵਿਲਸਨ ਕੋਵਿਡ ਕਾਰਨ ਹਸਪਤਾਲ 'ਚ ਦਾਖਲ
Wednesday, Sep 22, 2021 - 01:30 AM (IST)
ਨੇਪਲਸ- ਆਸਟਰੇਲੀਆ ਦੀ ਓਲੰਪਿਕ ਸੋਨ ਤਮਗਾ ਜੇਤੂ ਤੈਰਾਕ ਮੈਡਿਸਨ ਵਿਲਸਨ ਨੂੰ ਕੋਵਿਡ-19 ਦੇ ਇਲਾਜ ਦੇ ਲਈ ਹਸਪਤਾਲ 'ਚ ਦਾਸ਼ਲ ਕਰਵਾਇਆ ਗਿਆ ਹੈ। ਵਿਲਸਨ ਦਾ ਟੀਕਾਕਰਨ ਹੋ ਚੁੱਕਿਆ ਹੈ। ਉਹ ਕੋਵਿਡ-19 ਪਾਜ਼ੇਟਿਵ ਹੋਣ ਦੇ ਕਾਰਨ ਨੇਪਲਸ ਵਿਚ ਅੰਤਰਰਾਸ਼ਟਰੀ ਤੈਰਾਕੀ ਲੀਗ ਤੋਂ ਹਟਣਾ ਪਿਆ ਸੀ। ਵਿਲਸਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਅੱਗੇ ਦੀ ਦੇਖਭਾਲ ਅਤੇ ਨਿਗਰਾਨੀ ਦੇ ਲਈ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
ਉਨ੍ਹਾਂ ਨੇ ਕਿਹਾ ਕਿ ਮੈਂ ਆਰਾਮ ਕਰਨ ਦੇ ਲਈ ਕੁਝ ਸਮਾਂ ਕੱਢ ਰਹੀ ਹਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਜਲਦ ਹੀ ਵਾਪਸੀ ਕਰਨ ਦੇ ਲਈ ਤਿਆਰ ਰਹਾਂਗੀ। ਟੋਕੀਓ ਓਲੰਪਿਕ ਵਿਚ ਵਿਲਸਨ ਨੇ 4x100 ਮੀਟਰ ਫ੍ਰੀ-ਟਾਈਲ ਰਿਲੇ ਵਿਚ ਸੋਨ ਤਮਗਾ ਅਤੇ 4x100 ਫ੍ਰੀ-ਸਟਾਈਲ ਰਿਲੇ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਰਿਲੇ ਓਲੰਪਿਕ 2016 ਵਿਚ ਵੀ ਰਿਲੇ 'ਚ ਇਕ ਸੋਨ ਤਮਗਾ ਅਤੇ ਇਕ ਕਾਂਸੀ ਤਮਗਾ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- ਤਾਲਿਬਾਨ ਨੇ ਅਫਗਾਨਿਸਤਾਨ 'ਚ IPL ਪ੍ਰਸਾਰਣ 'ਤੇ ਲਗਾਈ ਪਾਬੰਦੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।