ਜਰਮਨੀ ਅਤੇ ਪੋਲੈਂਡ ਵਿਚ ਹੋਣ ਵਾਲੇ ਓਲੰਪਿਕ ਬੈਡਮਿੰਟਨ ਕੁਆਲੀਫਾਇਰਸ ਮੁਅੱਤਲ
Thursday, Feb 27, 2020 - 05:21 PM (IST)

ਕੁਆਲਾਲੰਪੁਰ : ਕੋਰੋਨਾ ਵਾਇਰਸ ਕਾਰਨ ਜਰਮਨ ਓਪਨ ਬੈਡਮਿੰਟਨ ਟੂਰਨਾਮੈਂਟ ਅਗਲੇ ਹਫਤੇ ਨਹੀਂ ਹੋ ਸਕੇਗਾ, ਜਦਕਿ ਪੋਲਿਸ਼ ਓਪਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਦੋਵੇਂ ਓਲੰਪਿਕ ਕੁਆਲੀਫਾਇਰਸ ਪ੍ਰਤੀਯੋਗਿਤਾ ਸੀ। ਵਰਲਡ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੇ ਬੁੱਧਵਾਰ ਨੂੰ ਕਿਹਾ ਕਿ ਅਜੇ ਇਹ ਤੈਅ ਨਹੀਂ ਕੀਤਾ ਗਿਆ ਕਿ ਸਾਬਕਾ ਪ੍ਰੋਗਰਾਮ ਮੁਤਾਬਕ 3 ਤੋਂ 8 ਮਾਰਚ ਵਿਚਾਲੇ ਹੋਣ ਵਾਲੇ ਜਰਮਨ ਓਪਨ ਨੂੰ ਮੁਅੱਤਲ ਜਾਂ ਰੱਦ ਕੀਤਾ ਜਾਵੇਗਾ। ਪੋਲਿਸ਼ ਓਪਨ ਲਈ ਨਵੀਂਆਂ ਤਾਰੀਖਾਂ ਮੰਗੀਆਂ ਜਾ ਰਹੀਆਂ ਹਨ, ਜਿਸ ਦਾ ਆਯੋਜਨ ਸਾਬਕਾ ਪ੍ਰੋਗਰਾਮ ਮੁਤਾਬਕ 26 ਤੋਂ 29 ਮਾਰਚ ਵਿਚਾਲੇ ਹੋਣਾ ਸੀ ਪਰ ਹੁਣ ਇਹ ਪ੍ਰਤੀਯੋਗਿਤਾਵਾਂ ਟੋਕੀਓ ਓਲੰਪਿਕ ਲਈ ਕੁਆਲੀਫਾਈਂਗ ਅੰਤਰਾਲ ਵਿਚ ਨਹੀਂ ਹੋ ਸਕੇਗੀ। ਬੀ. ਡਬਲਯੂ. ਐੱਫ. ਕੋਰੋਨਾ ਵਾਇਰਸ ਦੇ ਅਧਿਕਾਰਤ ਅਪਡੇਟ ’ਤੇ ਲਗਾਤਾਰ ਨਿਗਰਾਮੀ ਰੱਖ ਰਿਹਾ ਹੈ ਅਤੇ ਅਜੇ ਐੱਚ. ਐੱਸ. ਬੀ. ਸੀ., ਬੀ. ਡਬਲਯੂ. ਐੱਫ. ਵਰਲਡ ਟੂਰ ਜਾਂ ਬੀ. ਡਬਲਯੂ. ਐੱਫ. ਤੋਂ ਮਾਨਤਾ ਪ੍ਰਾਪਤ ਹੋਰ ਟੂਰਨਾਮੈਂਟਾਂ ਵਿਚ ਬਦਲਾਅ ਕਰਨ ਦਾ ਕੋਈ ਇਰਾਦਾ ਨਹੀਂ ਹੈ।’’