ਵਿਗਿਆਨਕ ਫ਼ਿਟਨੈਸ ਟ੍ਰੇਨਿੰਗ ਪ੍ਰਣਾਲੀ ਸ਼ੁਰੂ ਕਰਨ ਵਾਲੇ ਓਲੰਪੀਅਨ ਜਗਮੋਹਨ ਦਾ ਦਿਹਾਂਤ
Wednesday, Nov 18, 2020 - 12:18 PM (IST)
            
            ਪਟਿਆਲਾ— ਐੱਨ. ਆਈ. ਐਸ. ਪਟਿਆਲਾ ’ਚ ਐਥਲੈਟਿਕਸ ਅਤੇ ਹੋਰ ਖੇਡਾਂ ’ਚ ਵਿਗਿਆਨਕ ਫਿੱਟਨੈਸ ਤਰੀਕੇ ਸ਼ੁਰੂ ਕਰਨ ਵਾਲੇ ਅੜਿੱਕਾ ਦੌੜ ਓਲੰਪੀਅਨ ਜਗਮੋਹਨ ਸਿੰਘ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਹ ਭਾਰਤੀ ਖੇਡ ਅਥਾਰਿਟੀ ’ਚ ਸਾਂਝੇ ਮਹਾਨਿਰਦੇਸ਼ਕ ਦੇ ਤੌਰ ’ਤੇ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ 1960 ਰੋਮ ਓਲੰਪਿਕ ਦੀ 110 ਮੀਟਰ ਅੜਿੱਕਾ ਦੌੜ ’ਚ ਦੇਸ਼ ਦਾ ਨੁਮਾਇੰਦਗੀ ਕੀਤਾ ਸੀ। ਉਹ 1958 ਤੋਂ 1960 ਤਕ ਇਸ ਮੁਕਾਬਲੇ ’ਚ ਰਾਸ਼ਟਰੀ ਚੈਂਪੀਅਨ ਰਹੇ ਸਨ।
ਉਨ੍ਹਾਂ ਦੇ ਨਾਂ 110 ਮੀਟਰ ਦੌੜ ਅਤੇ ਡੇਕਾਥਲਨ ਦਾ ਰਾਸ਼ਟਰੀ ਰਿਕਾਰਡ ਵੀ ਰਿਹਾ ਸੀ। ਉਹ ਸਿਰਫ ਆਪਣੇ ਸਮੇਂ ਦੇ ਚੋਟੀ ਦੇ ਐਥਲੀਟ ਹੀ ਨਹੀਂ ਸੀ ਸਗੋਂ ਉਹ ਭਾਰਤੀ ਖੇਡ ’ਚ ਸਿੱਖਿਅਕ, ਕੋਚ, ਪ੍ਰਸ਼ਾਸਕ ਅਤੇ ਸਰੀਰਕ ਟ੍ਰੇਨਰ ਦੇ ਤੌਰ ’ਤੇ ਵੀ ਕੰਮ ਕਰ ਚੁੱਕੇ ਸਨ।
ਇਹ ਵੀ ਪੜ੍ਹੋ : ਵਿਗਿਆਨਕ ਫ਼ਿਟਨੈਸ ਟ੍ਰੇਨਿੰਗ ਪ੍ਰਣਾਲੀ ਸ਼ੁਰੂ ਕਰਨ ਵਾਲੇ ਓਲੰਪੀਅਨ ਜਗਮੋਹਨ ਦਾ ਦਿਹਾਂਤ
ਲੰਬੇ ਸਮੇਂ ਤਕ ਭਾਰਤੀ ਐਥਲੈਟਿਕਸ ਮਹਾਸੰਘ ਦੇ ਸਕੱਤਰ ਰਹਿ ਚੁੱਕੇ ਲਲਿਤ ਭਨੋਟ ਨੇ ਕਿਹਾ- ਜਗਮੋਹਨ ਨੇ ਖੇਡਾਂ ’ਚ ਵਿਗਿਆਨਕ ਟ੍ਰੇਨਿੰਗ ਤਰੀਕਿਆਂ ਨਾਲ ਸ਼ੁਰੂਆਤ ਕੀਤੀ, ਖ਼ਾਸ ਕਰਕੇ ਐਥਲੈਟਿਕਸ ’ਚ ਪਰ ਹਾਕੀ ਅਤੇ ਸਾਈਕਲਿੰਗ ’ਚ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ। ਉਹ ਇਸ ਉਮਰ ’ਚ ਵੀ ਬਹੁਤ ਸਰਗਰਮ ਸਨ। ਹਾਲ ਹੀ ’ਚ ਉਨ੍ਹਾਂ ਨੇ ਮੈਨੂੰ ਰਿਸਰਚ ਪੇਪਰ ਭੇਜੇ ਸਨ।
