ਓਲੰਪਿਕ ਖਿਡਾਰੀ ਅੰਜੁਮ ਮੋਦਗਿਲ ਨੇ ਅੰਕੁਸ਼ ਭਾਰਦਵਾਜ ਨਾਲ ਕੀਤਾ ਵਿਆਹ

Sunday, Jan 23, 2022 - 10:35 AM (IST)

ਓਲੰਪਿਕ ਖਿਡਾਰੀ ਅੰਜੁਮ ਮੋਦਗਿਲ ਨੇ ਅੰਕੁਸ਼ ਭਾਰਦਵਾਜ ਨਾਲ ਕੀਤਾ ਵਿਆਹ

ਚੰਡੀਗੜ੍ਹ- ਓਲੰਪੀਅਨ ਅੰਜੁਮ ਮੋਦਗਿਲ ਨੇ ਸ਼ਨੀਵਾਰ ਨੂੰ ਬੇਹੱਦ ਸਾਦਗੀ ਭਰੇ ਮਾਹੌਲ 'ਚ ਕੌਮਾਂਤਰੀ ਸ਼ੂਟਰ ਅੰਕੁਸ਼ ਭਾਰਦਵਾਜ ਦੇ ਨਾਲ 7 ਫੇਰੇ ਲਏ। ਸੈਕਟਰ-37 ਦੇ ਕਮਿਊਨਿਟੀ ਸੈਂਟਰ 'ਚ ਆਯੋਜਿਤ ਇਸ ਵਿਆਹ ਸਮਾਗਮ 'ਚ ਕੋਵਿਡ-19 ਪ੍ਰੋਟੋਕਾਲ ਦਾ ਪੂਰੀ ਤਰ੍ਹਾਂ ਨਾਲ ਧਿਆਨ ਰਖਿਆ ਗਿਆ ਸੀ।

ਇਹ ਵੀ ਪੜ੍ਹੋ : ਭਾਰਤ 'ਚ ਹੋਵੇਗਾ IPL 2022 ਦਾ ਆਯੋਜਨ ਪਰ ਸਟੇਡੀਅਮ 'ਤੇ ਨਹੀਂ ਦਿਸਣਗੇ ਦਰਸ਼ਕ

PunjabKesari

ਵਿਆਹ 'ਚ 100 ਲੋਕਾਂ ਨੇ ਹਿੱਸਾ ਲਿਆ ਜਿਸ 'ਚ ਦੋਵੇਂ ਲਾੜਾ-ਲਾੜੀ ਦੇ ਕਰੀਬੀ ਤੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਸਨ। ਅੰਕੁਸ਼ ਤੇ ਅੰਜੁਮ ਦੇ ਇਸ ਖ਼ਾਸ ਪਲ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਦੇ ਦੋਸਤ ਤੇ ਇੰਟਰਨੈਸ਼ਨਲ ਸ਼ੂਟਰ ਅਤੀਤੇਸ਼ ਕੌਸ਼ਲ, ਅਰਜੁਨ ਬਬੂਤਾ ਤੇ ਅਭਿਸ਼ੇਕ ਰਾਣਾ ਵੀ ਪਹੁੰਚੇ ਹੋਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News